ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।
👉 ‘ਮੇਰੀ ਰਸੋਈ ਸਕੀਮ’ ਤਹਿਤ ਪੌਸ਼ਟਿਕ ਖੁਰਾਕ ਆਮ ਲੋਕਾਂ ਤੱਕ ਪਹੁੰਚਾਉਣ ਨੂੰ ਮਨਜ਼ੂਰੀ
👉 PSIEC ‘ਚ OTS ਸਕੀਮ ਜੂਨ 2026 ਤੱਕ ਵਧਾਉਣ ਨੂੰ ਪ੍ਰਵਾਨਗੀ
👉 ਪੰਜਾਬ ਦੇ ਨੈਸ਼ਨਲ ਹਾਈਵੇ ‘ਤੇ ਮਿੱਟੀ ਦੀ ਡੀ-ਸਿਲਟਿੰਗ ਨੂੰ ਮਨਜ਼ੂਰੀ
👉 ਆਬਕਾਰੀ ਨੀਤੀ 2026-27 ਨੂੰ ਪ੍ਰਵਾਨਗੀ
👉 ਸਰਕਾਰੀ ਜ਼ਮੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮਨਜ਼ੂਰੀ
👉 ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਇਨਾਮੀ ਨੀਤੀ ਨੂੰ ਹਰੀ ਝੰਡੀ
👉 ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 6 ਤੋਂ 16 ਮਾਰਚ ਤੱਕ ਬੁਲਾਉਣ ਨੂੰ ਮਨਜ਼ੂਰੀ
👉 ਕੋਵਿਡ ਵਲੰਟੀਅਰਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਹਤ ਦੇਣ ਨੂੰ ਪ੍ਰਵਾਨਗੀ
👉 ਸਟਾਫ ਨਰਸਾਂ ਦੇ 361 ਖਾਲੀ ਆਸਾਮੀਆਂ ਨੂੰ ਦੁਬਾਰਾ ਜਾਰੀ ਕਰਕੇ ਭਰਨ ਲਈ ਹਰੀ ਝੰਡੀ