ਅੰਮ੍ਰਿਤ ਸ਼ਕਣ ਕਰਕੇ ਛੱਡੀ ਬੀਐਸਐਫ ਦੀ ਨੌਕਰੀ,,,,ਪੰਡਿਤਾਂ ਦਾ ਲੜਕਾ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ

ਬੁਹਤ ਸਾਰੇ ਐਸੇ ਗੁਰਸਿੱਖ ਹਨ ਜੋ ਅੰਮ੍ਰਿਤ ਛੱਕ ਕੇ ਮਰਿਆਦਾ ਵਿੱਚ ਨਹੀਂ ਰਹਿੰਦੇ ਜਿਹ੍ਹਨਾਂ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਪਰ ਅੱਜ ਅਸੀਂ ਜੋ ਤਸਵੀਰਾਂ ਦਿਖਾਉਣ ਜਾ ਰਹੇ ਹਾਂ 35 ਸਾਲ ਦੇ ਨੌਜਵਾਨ ਦੀਆ ਜੋ ਬਟਾਲਾ ਦੇ ਨੇੜਲੇ ਪਿੰਡ ਮਿਰਜ਼ਾਜਾਨ ਦਾ ਰਹਿਣ ਵਾਲਾ ਹੈ ਅਤੇ 13 ਸਾਲ ਤੋਂ ਬਾਅਦ ਬੀਐਸਐਫ ਦੀ ਨੌਕਰੀ ਛੱਡ ਘਰ ਆਕੇ ਬੈਠ ਜਾਂਦਾ ਹੈ ਕਿਉਕਿ ਉਸਦਾ ਸੁਪਨਾ ਸੀ ਕਿ ਉਹ ਗੁਰੂ ਦਾ ਸਿੰਘ ਸੱਜੇ ਅਤੇ ਗੁਰੂ ਘਰ ਸੇਵਾ ਕਰੇ,,,,ਪੰਡਿਤਾਂ ਦੇ ਲੜਕੇ ਕਰਨ ਸ਼ਰਮਾ ਨੇ ਆਪਣਾ ਸੁਪਨਾ ਕੀਤਾ ਪੁਰਾ ਕਰਨ ਸ਼ਰਮਾ ਤੋਂ ਬਣਿਆ ਕਰਨਦੀਪ ਸਿੰਘ

ਕਰਨ ਨੇ ਕਿਹਾ ਉਸਦਾ ਸੁਪਨਾ ਸੀ ਕਿ ਉਹ ਅੰਮ੍ਰਿਤ ਸ਼ਕੇ ਅਤੇ ਗੁਰੂ ਘਰ ਸੇਵਾ ਕਰੇ ਜੋ ਕਿ ਉਹ ਬੀਐਸਐਫ ਦੀ ਨੌਕਰੀ ਕਰਦੇ ਨਹੀਂ ਸੀ ਕਦੇ ਪੁਰਾ ਕਰ ਸਕਦਾ ਕਿਉਂਕਿ ਅਫਸਰਾਂ ਦੀ ਗੁਲਾਮੀ ਕਰਨੀ ਪੈਂਦੀ ਸੀ ਡਿਊਟੀ ਦੌਰਾਨ ਜਿਸਨੂੰ ਉਹ ਛੱਡ ਆਪਣੇ ਘਰ ਵਾਪਿਸ ਆ ਜਾਂਦਾ ਹੈ ਅਤੇ ਆਕੇ ਅੰਮ੍ਰਿਤ ਸ਼ਕਦਾ ਹੈ ਅਤੇ ਕਰਨ ਸ਼ਰਮਾ ਤੋਂ ਕਰਨਦੀਪ ਸਿੰਘ ਬਣਦਾ ਜੋ ਕਿ ਉਸਨੂੰ ਬੁਹਤ ਖੁਸ਼ੀ ਮਿਲਦੀ ਹੈ | ਉਸਨੇ ਕਿਹਾ ਹੁਣ ਮੇਰਾ ਹਰ ਸਾਹ ਗੁਰੂ ਦੇ ਲੇਖੇ ਹੈ | ਬੀਐਸਐਫ ਦੀ ਨੌਕਰੀ ਦੌਰਾਨ ਮੇਰਾ ਉਚ ਅਧਿਕਾਰੀ ਜੋ ਕਿ ਮਦਰਾਸੀ ਸੀ ਅਤੇ ਦਾੜੀ ਨਹੀਂ ਸੀ ਰੱਖਣ ਦਿੰਦਾ ਕਿਉਕਿ ਮੇਰੇ ਨਾਮ ਪਿੱਛੇ ਸ਼ਰਮਾ ਲੱਗਦਾ ਸੀ ਜਿਸ ਤੋਂ ਬਾਅਦ ਮੀਨੂੰ ਗੁਲਾਮੀ ਪਸੰਦ ਨਹੀਂ ਸੀ ਅਤੇ ਸੋਚੀਆਂ ਜੇਕਰ ਗੁਲਾਮੀ ਹੀ ਕਰਨੀ ਹੈ ਤਾਂ ਕਿਊ ਨਾ ਅਸੀਂ ਗੁਰੂ ਦੀ ਗੁਲਾਮੀ ਹੀ ਕਰੀਏ ਜਿਸ ਤੋਂ ਬਾਅਦ ਮੈਂ ਘਰ ਆ ਜਾਂਦਾ ਹਾਂ ਤੇ ਹੁਣ ਕੁਝ ਦਿਨ ਪਹਿਲਾਂ ਸ਼੍ਰੀ ਅੰਮ੍ਰਿਤਸਰ ਤੋਂ ਅੰਮ੍ਰਿਤ ਛੱਕ ਕੇ ਘਰ ਆਪਣੇ ਵਾਪਿਸ ਆਉਂਦਾ ਹਾਂ ਕਰਨ ਨੇ ਕਿਹਾ ਮੈਂ ਅੱਜ ਬੁਹਤ ਖੁਸ਼ ਹਾਂ ਜੋ ਗੁਰੂ ਦੇ ਨਾਮ ਵਾਲਾ ਹੋ ਗਿਆ |

See also  ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵਿਧਾਨ ਸਭਾ ਇਜਲਾਸ ਬੁਲਾਉਣ ਨੂੰ ਲੈ ਕੇ ਹੋ ਸਕਦੀ ਹੈ ਚਰਚਾ


ਦੋਸਤ ਅਤੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਬੁਹਤ ਹੀ ਕਿਸਮਤ ਵਾਲਾ ਹੈ ਸਾਡਾ ਵੀਰ ਹਿੰਦੂ ਹੋਕੇ ਜਿਸਨੇ ਅੰਮ੍ਰਿਤ ਛੱਕਿਆ ਹੈ ਬਾਕੀ ਨੌਜਵਾਨਾਂ ਨੂੰ ਐਸੇ ਨੌਜਵਾਨ ਕੋਲੋ ਸਿੱਖ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਗੁਰੂ ਵਾਲੇ ਹੋ ਸਕਣ | ਉਹਨਾਂ ਕਿਹਾ ਅਸੀਂ ਸਿੱਖ ਹੋਕੇ ਅੰਮ੍ਰਿਤ ਨਹੀਂ ਛੱਕ ਸਕਦੇ ਕਰਨ ਨੇ ਪੰਡਿਤਾਂ ਦੇ ਘਰ ਜਨਮ ਲੈਕੇ ਅੰਮ੍ਰਿਤ ਛੱਕਿਆ