ਅੰਮ੍ਰਿਤਸਰ ਵਿਚ ਅੱਜ ਟ੍ਰੈਫਿਕ ਪੁਲਿਸ ਵੱਲੋ ਟੈਫਿਕ ਨਿਯਮਾਂ ਦੀਆਂ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਕੀਤੀ ਸਖਤ ਕਾਰਵਾਈ ਅੰਮ੍ਰਿਤਸਰ ਦੇ ਲਾਰੈਸ਼ ਰੌਡ ਚੌਕ ਵਿਚ ਟ੍ਰੈਫਿਕ ਪੁਲਿਸ ਵਲੋ ਲਗਾਏ ਗਏ ਨਾਕੇ ਦਾ ਹੈ ਜਿਸ ਮੌਕੇ ਇਕ ਆਟੋ ਡਰਾਇਵਰ ਰੇਡ ਲਾਇਟ ਸਿਗਨਲ ਤੌੜ ਕੇ ਭਜਦਾ ਟ੍ਰੈਫਿਕ ਪੁਲਿਸ ਦੇ ਅੜਿਕੇ ਚਲਦਾ ਨਜਰ ਆਇਆ ਜਿਸਨੇ ਪਹਿਲਾ ਤਾਂ ਪੁਲਿਸ ਨਾਲ ਬਹਿਸ ਕੀਤੀ ਪਰ ਜਦੋ ਬਹਿਸ਼ ਤੋ ਬਾਦ ਟ੍ਰੈਫਿਕ ਪੁਲਿਸ ਵਲੋ ਉਸਦਾ ਈ ਰਿਕਸ਼ਾ ਬੰਦ ਕਰਨ ਦੀ ਗਲ ਆਖੀ ਤਾਂ ਉਸ ਵਲੋ ਪੁਲਿਸ ਦੇ ਤਰਲੇ ਮਾਰ 200 ਰੁਪਏ ਦੇ ਮੌਕੇ ਤੇ ਆਪਣਾ ਆਟੋ ਬੌਡ ਹੋਣ ਤੋ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।
ਇੱਥੋਂ ਤੱਕ ਕਿ ਚਾਲਕ ਵੱਲੋਂ ਹੱਥ ਪੈਰ ਜੋੜ ਮੁਆਫੀ ਵੀ ਮੰਗੀ ਗਈ ਉਸ ਦਾ ਕਹਿਣਾ ਸੀ ਕਿ ਮੇਰੇ ਕੋਲੋ ਗਲਤੀ ਹੋਗੀ ਮਾਫ ਕਰਦੋ ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਈ ਰਿਕਸ਼ਾ ਚਾਲਕ ਵੱਲੋ ਲਾਰੈਂਸ ਰੋਡ ਚੌਂਕ ਵਿੱਚ ਨਾਕਾਬੰਦੀ ਦੌਰਾਨ ਲਾਈਟ ਜੰਪ ਕੀਤੀ ਗਈ ਜਿਸਦੇ ਚਲਦੇ ਇਹ ਸਾਨੂੰ ਸਾਡੇ ਨਾਲ ਬਹਿਸ ਬਾਜ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਈ ਰਿਕਸ਼ਾ ਦੇ ਕੋਈ ਕਾਗ਼ਜ਼ ਤੇ ਨਹੀਂ ਹੁੰਦੇ ਪਰ ਇਸ ਨੂੰ ਬੌਂਡ ਕੀਤਾ ਜਾਵੇਗਾ। ਉਥੇ ਹੀ ਈ ਰਿਕਸ਼ਾ ਚਾਲਕ ਨੇ ਕਿਹਾ ਕਿ ਮੈਨੂੰ ਰੈੱਡ ਲਾਈਟ ਦਾ ਪਤਾ ਨਹੀਂ ਲੱਗਾ ਲੋਕ ਲੰਘ ਰਹੇ ਸਨ ਤੇ ਮੈਂ ਵੀ ਲੰਘ ਗਿਆ ਮੇਰੇ ਕੋਲੋਂ ਗਲਤੀ ਹੋ ਗਈ ਹੈ ਜਿਸ ਦੀ ਮੈਂ ਮਾਫੀ ਮੰਗਦਾ ਹਾਂ ਮੈਂ ਗਰੀਬ ਦਿਹਾੜੀ ਦਾਰ ਹੈ ਮੈਨੂੰ ਮਾਫ਼ ਕੀਤਾ ਜਾਵੇ।
post by parmvir singh