ਅਫ਼ਸਾਨਾ ਖ਼ਾਨ ਦੀ ਸਿਹਤ ਵਿਗੜਨ ਦੇ ਚਲਦਿਆਂ ਗਾਇਕਾ ਅਫਸਾਨਾ ਖ਼ਾਨ ਹਸਪਤਾਲ ਦਾਖ਼ਲ

Afsana Khan Admitted To Hospital: ਗਾਇਕਾ ਅਫਸਾਨਾ ਖ਼ਾਨ (Afsana Khan) ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਦਾਖ਼ਲ ਹੈ। ਇਸ ਸਬੰਧੀ ਜਾਣਕਾਰੀ ਖ਼ੁਦ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਉਨ੍ਹਾਂ ਨੂੰ ਜ਼ੀਰਕਪੁਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿਚ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ਉਨ੍ਹਾਂ ਨੂੰ ਡਰਿੱਪ ਲੱਗੀ ਹੋਈ ਹੈ।

ਅਫਸਾਨਾ ਖ਼ਾਨ ਪਹਿਲੀ ਤਸਵੀਰ ‘ਚ ਹਸਪਤਾਲ ਦੇ ਬੈੱਡ ‘ਤੇ ਪਈ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਅਫਸਾਨਾ ਖ਼ਾਨ ਨੇ ‘Not Well’ ਲਿਖਿਆ ਹੈ। ਦੂਜੀ ਤਸਵੀਰ ਅਫਸਾਨਾ ਖ਼ਾਨ ਨੇ ਆਪਣੇ ਹੱਥ ਦੀ ਸਾਂਝੀ ਕੀਤੀ ਹੈ, ਜਿਸ ‘ਚ ਉਸ ਦੇ ਹੱਥ ‘ਤੇ ਗਲੂਕੋਸ ਦੀ ਸੂਈ ਲੱਗੀ ਹੋਈ ਅਤੇ ਕਾਫੀ ਪਰੇਸ਼ਾਨੀ ਦੇ ਆਲਮ ਵਿਚ ਨਜ਼ਰ ਆ ਰਹੀ ਹੈ।

ਅਫਸਾਨਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਿਖਆ, ‘ਨੌਟ ਵੈਲ’ ਯਾਨਿ ਕਿ ਠੀਕ ਨਹੀਂ ਹਾਂ। ਫਿਲਹਾਲ ਗਾਇਕਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

Post by Tarandeep Singh

See also  ਹੁਸ਼ਿਆਰਪੁਰ ਦੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਮਾਰੀ ਬਾਜ਼ੀ