ਅਨੋਖੇ ਰੈਸਟੋਰੈਂਟ ਵਿੱਚ ਲੱਗ ਰਹੀਆਂ ਰੋਣਕਾ ਦੂਰੋਂ-ਦੂਰੋਂ ਆ ਰਹੇ ਲੋਕ

ਅਕਸਰ ਅਸੀਂ ਦੇਖਦੇ ਹਾਂ ਨੌਜਵਾਨ ਪੜ ਲਿਖਕੇ ਪੈਸੇ ਕਮਾਉਣ ਲਈ ਵਿਦੇਸ਼ ਦਾ ਰੁਖ਼ ਕਰਦੇ ਹਨ ਤਾਂ ਜੋਂ ਆਪਣਾ ਇੱਕ ਚੰਗਾ ਭਵਿੱਖ ਬਣਾ ਸਕਣ ਪਰ ਬਟਾਲੇ ਦੇ ਨੌਜਵਾਨ ਨੇ ਪੜ ਲਿਖਕੇ ਵਿਦੇਸ਼ ਦਾ ਰੁਖ਼ ਨਹੀਂ ਕੀਤਾ ਸਗੋਂ ਵਿਦੇਸ਼ ਦੇ ਕਾਰੋਬਾਰ ਦੀ ਨਕਲ ਕਰਕੇ ਜਿੱਥੇ ਮਾਂ ਬਾਪ ਦੀ ਸ਼ਾਨ ਵਧਾਈ ਹੈ ਉਥੇ ਹੀ ਬਟਾਲਾ ਦੇ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੌਜਵਾਨ ਨੇ ਇੱਕ ਪੁਰਾਣਾ ਛੋਟਾ ਟਿੱਪਰ ਖਰੀਦ ਕੇ ਇਸ ਉਪੱਰ ਛੱਤ ਪਾਕੇ ਬਹੁਤ ਹੀ ਵਧੀਆ ਤਰੀਕੇ ਨਾਲ ਉੱਪਰ ਵਾਲੀ ਮੰਜ਼ਿਲ ਤੇ ਇਕ ਖੂਬਸੂਰਤ ਰੈਸਟੋਰੈਂਟ ਬਣਾ ਦਿੱਤਾ ਹੈ। ਇਸ ਦੋ ਮੰਜ਼ਿਲੀ ਚੱਲਦੇ-ਫਿਰਦੇ ਰੈਸਟੋਰੈਂਟ ਦੇ ਹੇਠਾਂ ਵਾਲੀ ਮੰਜ਼ਿਲ ਵਿਚ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਭੋਜਨ ਤਿਆਰ ਹੁੰਦੇ ਹਨ ਅਤੇ ਉਪਰ ਵਾਲੀ ਮੰਜਿਲ ਤੇ ਪਰੋਸੇ ਜਾਂਦੇ ਹਨ।ਬਟਾਲਾ ਦੇ ਨੇੜੇ ਪਿੰਡ ਨੇਨੋਹਾਰ ਦੇ ਇਸ ਨੌਜਵਾਨ ਨੂੰ ਗ਼ਰੀਬੀ ਦੇ ਬਾਵਜੂਦ ਉਸਦੇ ਦਿਹਾੜੀਦਾਰ ਪਿਤਾ ਨੇ ਪੜ੍ਹਾਉਣ ਲਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਇਸ ਨੇ ਵੀ ਆਪਣੀ ਮਿਹਨਤ ਸਦਕਾ ਹੋਟਲ ਮੈਨੇਜਮੈਂਟ ਕਰ ਲਈ ਅਤੇ ਹੁਣ ਆਪਣੇ ਪਿਤਾ ਦਾ ਕਰਜ਼ ਮੋੜਣ ਲਈ ਮਿਹਨਤ ਕਰ ਰਿਹਾ ਹੈ। ਦੂਰੋਂ ਦੂਰੋਂ ਲੋਕ ਇਸ ਦੇ ਅਨੋਖੇ ਰੈਸਟੋਰੈਂਟ ਨੂੰ ਦੇਖਣ ਆ ਰਹੇ ਹਨ।

ਸਤੀਸ਼ ਨੇ ਦੱਸਿਆ ਕਿ ਉਸਦੇ ਦਿਹਾੜੀਦਾਰ ਪਿਤਾ ਨੇ ਸੁਪਨਾ ਪਾਲ ਰੱਖਿਆ ਸੀ ਕਿ ਉਹ ਪੜ ਲਿਖ ਕਾਮਜਾਬੀ ਹਾਸਿਲ ਕਰੇ।ਉਸਨੇ ਵੀ ਦਿਲ ਲਾਕੇ ਪੜਾਈ ਕੀਤੀ ਜਿਸਦਾ ਨਤੀਜਾ ਅੱਜ ਸਭ ਦੇਖ ਰਹੇ ਹਨ | ਉਸਨੇ ਕਿਹਾ ਪੜਾਈ ਦੇ ਨਾਲ ਨਾਲ ਉਹ ਅਲੱਗ ਅਲੱਗ ਹੋਟਲਾਂ ਵਿੱਚ ਵੇਟਰ ਦੀ ਨੌਕਰੀ ਵੀ ਕਰਦਾ ਰਿਹਾ। ਫਿਰ ਉਸ ਵੇਲੇ ਮਨ ਵਿਚ ਸ਼ੋਕ ਪਿਆ ਕਿ ਹੋਟਲ ਵਿਚ ਮੈਨੇਜਰ ਲੱਗਣਾ। ਜਿਸ ਤੋਂ ਬਾਅਦ ਹੋਟਲ ਮੈਨੇਜਮੈਂਟ ਦੀ ਪੜਾਈ ਕੀਤੀ ਅਤੇ ਪੜਾਈ ਤੋਂ ਬਾਅਦ ਮੈਨੇਜਰ ਦੀ ਨੌਕਰੀ ਵੀ ਕੀਤੀ ,ਜੋਂ ਅੱਜ ਵੀ ਕਰ ਰਿਹਾ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਨੇ ਸਾਥ ਦਿੱਤਾ ਅਤੇ ਸੋਸ਼ਲ ਮੀਡੀਆ ਉਪਰ ਇਕ ਵਿਦੇਸ਼ ਦੇ ਇੱਕ ਅਜਿਹੇ ਕੀ ਅਨੋਖੀ ਰੈਸਟੋਰੈਂਟ ਦੀ ਵੀਡਿਓ ਦੇਖੀ ਜਿਸ ਤੋਂ ਬਾਅਦ ਇਕ ਸਾਲ ਦੀ ਮਿਹਨਤ ਤੋਂ ਬਾਅਦ ਅੱਜ ਉਸ ਕਨਸੈਪਟ ਨੂੰ ਤਿਆਰ ਕਰਕੇ ਬਟਾਲੇ ਵਿੱਚ ਖੜਾ ਕਰ ਦਿੱਤਾ ਹੈ ਅਤੇ ਲੋਕਾਂ ਦਾ ਵੀ ਇਕ ਚੰਗਾ ਹੁੰਗਾਰਾ ਮਿਲ ਰਿਹਾ ਹੈ | ਸਤੀਸ਼ ਨੇ ਕਿਹਾ ਅਸੀਂ ਪੜ ਕੇ ਵਿਦੇਸ਼ ਦਾ ਰੁੱਖ਼ ਕਰਦੇ ਹਾਂ ਆਪਣੇ ਘਰ ਬਾਰ ਅਤੇ ਮਾਪਿਆਂ ਨੂੰ ਛੱਡ ਕੇ ਸਿਰਫ ਤਾ ਸਿਰਫ ਪੈਸੇ ਕਮਾਉਣ ਲਈ ।ਪਰ ਜੇਕਰ ਅਸੀਂ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਦੇਸ਼ ਵਿੱਚ ਹੀ ਕੰਮ ਕਰੀਏ ਤਾਂ ਵਿਦੇਸ਼ ਤੋਂ ਵੱਧ ਪੈਸੇ ਕਮਾ ਸਕਦੇ ਹਾਂ |

See also  ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ 'ਤੇ ਚੱਲੀ ਗੋਲੀ