ਅੰਮਿਤਸਰ ਦੇ ਹਲਕਾ ਅਜਨਾਲਾ ਦੇ ਜੰਮਪਲ ਐਨ ਆਰ ਆਈ ਨੌਜਵਾਨ ਸਨਮ ਕਾਹਲੋਂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਲੜਕੇ ਵਿਖੇ ਫ੍ਰੀ ਕੈਂਸਰ ਚੈਕਅਪ ਕੈੰਪ ਲਗਾਇਆ ਗਿਆ ਜਿਸ ਦਾ ਉਦਘਾਟਨ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਅਤੇ ਐਨ ਆਰ ਆਈ ਸਨਮ ਕਾਹਲੋਂ ਵਲੋਂ ਰੀਬਨ ਕੱਟ ਕੇ ਕੀਤਾ ਇਸ ਮੌਕੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਮੁਫ਼ਤ ਚੈਕਅੱਪ ਕਰਕੇ ਉਹਨਾਂ ਦੇ ਮੁਫ਼ਤ ਟੈਂਸਟ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀ ਇਸ ਮੌਕੇ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਸਹੀ ਸਲਾਹ ਦਿੱਤੀ ਗਈ

ਇਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸਰਹੱਦੀ ਇਲਾਕਾ ਹੋਣ ਦੇ ਨਾਲ-ਨਾਲ ਇਕ ਪੱਛੜਿਆ ਹੋਇਆ ਇਲਾਕਾ ਹੈ ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਜੋ ਹਨ ਉਹਨਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਹੈ ਅਤੇ ਅੱਜ ਦੇ ਜੁਗ ਵਿੱਚ ਸਭ ਤੋਂ ਖਤਰਨਾਕ ਬੀਮਾਰੀ ਹੈ ਕੈਂਸਰ ਉਨ੍ਹਾਂ ਕਿਹਾ ਕਿ ਮੈਂ ਕੁਝ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ ਉਨ੍ਹਾਂ ਕਿਹਾ ਕਿ ਇੰਗਲੈਂਡ ਤੋਂ ਵਰਲਡ ਕੇਅਰ ਕੈਂਸਰ ਸੈਂਟਰ ਕੈਂਪ ਵਾਲਿਆ ਵੱਲੋ ਜੋ ਅਜਨਾਲੇ ਵਰਗੇ ਸਰਹੱਦੀ ਇਲਾਕੇ ਨੂੰ ਚੁਣਿਆ ਤੇ ਅੱਠ ਦਿਨ ਦੇ ਕਰੀਬ ਇਹ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਕਿਹਾ ਇਹ ਕੈਂਪ 5 ਮਾਰਚ ਤੋਂ ਲੈਕੇ 12 ਮਾਰਚ ਤਕ ਅਜਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਇਹਨਾਂ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅੱਜ ਮੈ ਅਜਨਾਲੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਟੈਸਟ ਜ਼ਰੂਰ ਕਰਵਾਉਣਾ ਤਾਂ ਕੀ ਸਾਨੂੰ ਉਸ ਬਿਮਾਰੀ ਦਾ ਪਤਾ ਚੱਲ ਸਕੇ ਕਿਉਂਕਿ ਬਿਮਾਰੀਆਂ ਤੇ ਬਹੁਤ ਪੈਸੇ ਲੱਗਦੇ ਹਨ ਜਿਸਦੇ ਚਲਦਿਆਂ ਇਸ ਟੀਮ ਵੱਲੋਂ ਤੇ ਫਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਦਵਾਈਆਂ ਵੀ ਫ਼੍ਰੀ ਦਿੱਤੀਆਂ ਜਾ ਰਹੀਆਂ ਹਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਵੀ ਵੱਖ-ਵੱਖ ਜਗ੍ਹਾ ਤੇ ਇਹ ਕੈਂਪ ਲਗਾਏ ਜਾਣਗੇ

ਉਨ੍ਹਾ ਕਿਹਾ ਕਿ ਇਸ ਸਮੇਂ ਮਾਲਵੇ ਦੇ ਬਹੁਤ ਲੋਕ ਕੈਂਸਰ ਪੀੜਤ ਹਨ ਕਿਉਂਕਿ ਪੰਜਾਬ ਦਾ ਪਾਣੀ ਬਹੁਤ ਹੀ ਖਰਾਬ ਹੈ ਜਿਸ ਨਾਲ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਲੋਕ ਆਉਂਦੇ ਹਨ ਅਸੀਂ ਕਈ ਲੋਕਾਂ ਨੂੰ ਵਖ ਵਖ ਹਸਪਤਾਲਾਂ ਵਿਚ ਭੇਜਦੇ ਹਾਂ ਉਨ੍ਹਾਂ ਕਿਹਾ ਐਨ ਆਈ ਵੀਰ ਸਨਮ ਕਾਹਲੋ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਦੋ ਕੁਲਦੀਪ ਸਿੰਘ ਧਾਲੀਵਾਲ ਕੋਲੋ ਮੀਡੀਆ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਕਾਰਵਾਈ ਦੀ ਗਲ ਕੀਤੀ ਗਈ ਤੇ ਉਹ ਭੜਕ ਉਠੇ

ਇਸ ਮੌਕੇ ਗੱਲਬਾਤ ਕਰਦੇ ਹੋਏ ਸਨਮ ਸਿੰਘ ਕਾਹਲੋ ਵੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਵਿੱਚ ਕੈਂਪ ਲਗਾਇਆ ਗਿਆ ਜਿਹੜੇ ਉਹਨਾਂ ਕਿਹਾ ਕਿ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਸਨਮ ਸਿੰਘ ਕਾਹਲੋਂ ਤੇ ਕਿਹਾ ਕਿ ਮੇਰੀ ਦਾਦੀ ਮਾਂ ਨੂੰ ਕੈਸਰ ਹੋਈ ਸੀ ਜਿਸਦੇ ਚਲਦੇ ਮੈ ਮਨ ਵਿਚ ਪ੍ਰਨ ਕਰ ਲਿਆ ਕਿ ਮੈਂ ਇਸ ਬਿਮਾਰੀ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਾਂਗਾ ਬਜ਼ੁਰਗ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿਛੜਿਆ ਸਰਹੱਦੀ ਇਲਾਕਾ ਹੈ ਤੇ ਆਪਣੇ ਇਲਾਕੇ ਦੀ ਸੇਵਾ ਕੀਤੀ ਜਾਵੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ ਜਿਸਦੇ ਚੱਲਦੇ ਇਹ ਕੈਂਪ ਲਗਾਇਆ ਗਿਆ ਹੈ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਇਸ ਕੈਂਪ ਵਿੱਚ ਆਉ ਤੇ ਆਪਣਾ ਇਲਾਜ ਕਰਵਾਓ ਸਾਡੇ ਵੱਲੋਂ ਇਹ ਅੱਠ ਜਗਹਾ ਤੇ ਕੈਂਪ ਲਗਾਏ ਜਾ ਰਹੇ ਹਨ