ਅਕਾਊਂਟੈਂਟ ਨੂੰ ਅਗਵਾ ਕਰਨ ਦੀ ਰਾਏ ਬਨਾਉਣ ਵਾਲ਼ੇ ਦੋਸ਼ੀਆਂ ਨੂੰ ਕੀਤਾ ਕਾਬੂ

ਸਮਰਾਲਾ ਪੁਲਿਸ ਨੇ ਫੈਕਟਰੀ ਬਾਹਰੋ ਕਿਡਨੈਪ ਹੋਏ ਅਕਾਸ਼ ਕੁਮਾਰ ਸਿੰਘ ਨਾ ਦੇ ਵਿਅਕਤੀ ਦੀ 112 ਨੰਬਰ ਤੇ ਕੰਪਲੇਂਟ ਦਰਜ ਹੋਣ ਤੋਂ ਬਾਅਦ ਫੌਰੀ ਐਕਸ਼ਨ ਲੈਂਦੇ ਹੋਏ ਸਮਰਾਲਾ ਪੁਲਿਸ ਨੇ ਅਗਵਾ ਹੋਏ ਅਕਾਸ਼ ਕੁਮਾਰ ਸਿੰਘ ਨੂੰ ਮਾਤਰ 5 ਘੰਟਿਆਂ ਵਿੱਚ ਸਹੀ ਸਲਾਮਤ ਮੁਜਰਿਮਾਂ ਦੇ ਚੁੰਗਲ ਵਿੱਚੋਂ ਰਿਹਾ ਕਰਵਾ ਲਿਆ ਹੈ। ਇੱਥੋਂ ਨਜ਼ਦੀਕੀ ਪਿੰਡ ਬਰਧਾਲਾ ਨੇੜੇ ਇਕ ਟਾਟਾ ਕੰਪਨੀ ਵਿਚ ਕੰਮ ਕਰ ਰਹੇ ਆਕਾਸ਼ ਕੁਮਾਰ ਸਿੰਘ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਹੈ ਜਦੋਂ ਉਹ ਛੁੱਟੀ ਹੋਣ ਉਪਰੰਤ ਆਟੋ ਵਿਚ ਬੈਠ ਘਰ ਨੂੰ ਜਾ ਰਿਹਾ ਸੀ । ਫੈਕਟਰੀ ਵਿਚ ਕੰਮ ਕਰਨ ਵਾਲੇ ਅੰਕੁਰ ਰਾਣਾ ਦਾ ਅਗਵਾ ਕੀਤੇ ਆਕਾਸ਼ ਕੁਮਾਰ ਨਾਲ ਪੱਚੀ ਹਜ਼ਾਰ ਰੁਪਏ ਦੇ ਲੈਣ- ਦੇਣ ਦਾ ਝਗੜਾ ਸੀ ।

ਅਕਾਸ਼ ਕੁਮਾਰ

ਅੰਕੂਰ ਰਾਣਾ ਅਤੇ ਉਸ ਦੇ ਤਿੰਨ ਸਾਥੀਆਂ ਨੇ ਬੜੀ ਯੋਜਨਾਬੱਧ ਢੰਗ ਨਾਲ ਸਹਾਰਨਪੁਰ ਤੋਂ ਕਾਰ ਮੰਗਵਾ ਕੇ ਅਕਾਸ਼ ਨੂੰ ਆਟੋ ਵਿਚੋਂ ਉਤਾਰ ਕਿ ਅਗਵਾ ਕਰ ਲਿਆ ਅਤੇ ਕੁੱਟ ਮਾਰ ਕਰਦੇ ਹੋਏ ਕਾਰ ਲੈਕੇ ਖੰਨੇ ਵਲ ਨੂੰ ਚਲੇ ਗਏ ਹਨ । ਪੁਲਿਸ ਨੇ ਮੋਬਾਇਲ ਫੋਨ ਦੀ ਲੋਕੇਸ਼ਨ ਤੇ ਲਗਾਤਾਰ ਬਾਜ਼ ਅੱਖ ਰੱਖੀ ਹੋਈ ਸੀ ਅੰਕੁਰ ਰਾਣਾ ਦਾ ਫੋਨ ਖੁੱਲਿਆ ਤਾਂ ਉਸ ਦੀ ਲੋਕੇਸ਼ਨ ਸ਼ੰਭੂ ਬੈਰੀਅਰ ਦਾ ਪਤਾ ਚਲਦਿਆ ਹੀ ਥਾਣਾ ਮੁੱਖੀ ਭਿੰਦਰ ਸਿੰਘ ਦੀ ਟੀਮ ਨੇ ਇਨ੍ਹਾਂ ਚਾਰਾਂ ਵਿੱਚੋ ਤਿੰਨ ਦੋਸ਼ੀਆਂ ਨੂੰ ਲੱਕੀ, ਸੁਮਿਤ ਅਤੇ ਕਾਰ ਚਾਲਕ ਅਭਿਸ਼ੇਕ ਨੂੰ ਹਰਿਆਣਾ ਦੇ ਸ਼ਾਹਬਾਦ ਤੋਂ ਜਾ ਦਬੋਚਿਆ। ਉਪ- ਪੁਲਿਸ ਕਪਤਾਨ ਨੇ ਦੱਸਿਆ ਕਿ ਅੰਕੁਰ ਰਾਣਾ ਅਜੇ ਫਰਾਰ ਹੈ। ਜੋ ਸਹਾਰਨਪੁਰ ਦੇ ਨੇੜੇ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ ਦੋ ਦੋਸ਼ੀ ਸਹਾਰਨਪੁਰ ਅਤੇ ਇਕ ਦੋਸ਼ੀ ਸ਼ਹਿਜਾਦ ਪੁਰ ਦਾ ਰਹਿਣ ਵਾਲਾ ਹੈ।


ਦੋਸ਼ੀਆਂ ਦੇ ਚੁੰਗਲ ਵਿੱਚੋਂ ਛੁਡਵਾਏ ਆਕਾਸ਼ ਕੁਮਾਰ ਸਿੰਘ ਵਾਸੀ ਉਡੀਸਾ ਨੇ ਦੱਸਿਆ ਦੋਸ਼ੀਆਂ ਨੇ ਉਸ ਕੋਲੋਂ 25 ਸੋ ਰੁਪਏ ਨਗਦ ਅਧਾਰ ਕਾਰਡ ਅਤੇ ਹੋਰ ਕਾਰਡ ਆਦਿ ਖੋਹ ਲਏ ਹਨ । ਉਸ ਨੇ ਸਹਾਰਨਪੁਰ ਕਿਸੇ ਗੁੰਡੇ ਨੂੰ ਫ਼ੋਨ ਕਰਕੇ ਇਹ ਕਿਹਾ ਸੀ ਕਿ ਅਸੀਂ ਇਸ ਨੂੰ ਲੈ ਕੇ ਆ ਰਹੇ ਹਨ ਅਤੇ ਇਸ ਨੂੰ ਵੱਢ ਕੇ ਗੰਗਾ ਨਦੀ ਵਿੱਚ ਸੁੱਟ ਦੇਣਾ ਹੈ। ਪਰ ਉਸ ਵਲੋਂ ਕਾਰ ਦੇ ਸੀਸ਼ਿਆਂ ਤੇ ਹੱਥ ਮਾਰ ਮਾਰ ਕੇ ਸਹਾਇਤਾ ਲਈ ਰੌਲਾ ਪਾਉਣ ਕਾਰਨ ਉਹ ਡਰ ਗਏ ਜਿਸ ਕਾਰਨ ਉਹ ਉਸਨੂੰ ਮੰਡੀ ਗੋਬਿੰਦਗੜ੍ਹ ਕੋਲ ਲਾਹ ਕਿ ਫਰਾਰ ਹੋ ਗਏ।

See also  ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ