ਸੁਲਤਾਨਪੁਰ ਲੋਧੀ ਗੋਲੀਬਾਰੀ ਮਾਮਲਾ: ADGP ਅਤੇ DC ਅਫ਼ਸਰਾਂ ਦੀ ਨਿਹੰਗ ਸਿੰਘਾਂ ਨਾਲ ਗੱਲਬਾਤ ਖ਼ਤਮ, 145 ਧਾਰਾਂ ਲਾਗੂ

ਕਪੂਰਥਲਾ: ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਵਿਖੇ ਹੋਈ ਗੋਲੀਬਾਰੀ ਨੂੰ ਲੈ ਕੇ ADGP ਅਤੇ DC ਅਫ਼ਸਰਾਂ ਦੀ ਨਿਹੰਗ ਸਿੰਘ ਨਾਲ ਗੱਲਬਾਤ ਖ਼ਤਮ ਹੋ ਗਈ ਹੈ। ਇਹ ਗੱਲਬਾਤ ਕਰੀਬ 2 ਘੰਟੇ ਤੱਕ ਚੱਲੀ। ADGP ਕ੍ਰਾਇਮ ਗੁਰਿੰਦਰ ਢਿੱਲੋ ਅਤੇ ਕਪੂਰਥਲਾਂ ਦੇ ਡੀ.ਸੀ ਕਰਨੈਲ ਸਿੰਘ ਮੀਡੀਆ ਨਾਲ ਰੂਬਰੂ ਹੋਏ। ADGP ਕ੍ਰਾਇਮ ਗੁਰਿੰਦਰ ਢਿੱਲੋ ਨੇ ਦੱਸਿਆ ਕਿ 145 ਦੀ ਕਾਰਵਾਈ ਲਾਗੂ ਹੋ ਰਹੀ ਹੈ। 145 ਦੀ ਤਹਿਤ ਇਸ ਜਗ੍ਹਾਂ ਨੂੰ ਖਾਲੀ ਕੀਤਾ ਜਾ ਰਿਹਾ। ਜੋ ਵੀ ਬਣਦਾ ਐਕਸ਼ਨ ਹੋਵੇਗਾ ਉਹ ਲਿਆ ਜਾਵੇਗਾ। ਮੁਲਜ਼ਮਾਂ ਤੇ ਪਰਚਾ ਦਰਜ ਕੀਤਾ ਜਾਵੇਗਾ।

ਗੱਲ੍ਹਾਂ ਦਾ ਕੜ੍ਹਾਹ ਬਣਾਉਣਾ ਤਾਂ ਤੇਰੇ ਤੋਂ ਸਿੱਖੇ ਕੋਈ ਭਗਵੰਤ ਸਿਆਂ!ਹੱਕਾਂ ਦੀ ਅਵਾਜ਼ ਚੁੱਕਣ ਵਾਲਾ ਖਾਲਸਾ ਹੋਇਆ ਤੱਤਾ!

ਲਾਅ ਐਡ ਆਡਰ ਸਥਾਪਿਤ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ADGP ਕ੍ਰਾਇਮ ਗੁਰਿੰਦਰ ਢਿੱਲੋ ਨੇ ਦੱਸਿਆ ਕਿ ਜਿਸ ਹੋਮਗਾਰਡ ਦੀ ਮੌਤ ਹੋਈ ਹੈ ਉਹ ਨਿਹੰਗ ਸਿੰਘਾਂ ਦੀ ਗੋਲੀ ਲੱਗਣ ਨਾਲ ਹੋਈ ਹੈ ਨਾ ਕਿ ਪੁਲਿਸ ਦੀ ਗੋਲੀ ਨਾਲ। 2 ਲਾਇਸੈਂਸ ਹਥਿਆਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।

See also  ਪੰਜਾਬ ਪੁਲਿਸ ਨੂੰ ਵੱਡੀ ਕਾਮਯਬੀ, ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦੇ ਛੇ ਸਾਥੀ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ