ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀ ਵਧੀਆਂ ਮੁਸ਼ਕਲਾਂ, FIR ਦਰਜ

ਚੰਡੀਗੜ੍ਹ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀਆਂ ਮੁਸ਼ਕਲਾਂ ਵੱਧਦੀ ਨਜ਼ਰ ਆ ਰਹੀ ਹੈ। ਦਰਅਸਲ ਕੁਲਬੀਰ ਜ਼ੀਰਾ ਨੇ ਆਪਣੇ 70 ਤੋਂ ਵੀ ਵੱਧ ਸਾਥੀਆਂ ਸਮੇਤ ਬੀ.ਡੀ.ਪੀ. ਓ. ਦਫ਼ਤਰ ਵਿਖੇ ਧਰਨਾ ਲਗਾਇਆ ਗਿਆ ਸੀ। ਕੁਲਬੀਰ ਜ਼ੀਰਾ ਅਤੇ ਉਸ ਦੇ ਸਾਥੀਆਂ ਵੱਲੋਂ ਬੀ.ਡੀ.ਪੀ. ਓ. ਦਫ਼ਤਰ ਦੇ ਅੰਦਰ ਵੜ੍ਹ ਕੇ ਸਰਕਾਰੀ ਕੰਮ ਵਿਚ ਵਿਘਨ ਪਾਇਆ ਅਤੇ ਸਰਕਾਰੀ ਰਿਕਾਰਡ ਨਾਲ ਛੇੜ ਛਾੜ ਕੀਤੀ ਗਈ ਸੀ। ਇਸ ਬਾਬਤ ਜ਼ੀਰਾ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 341/186/268/149 ਤਹਿਤ ਮਾਮਲਾ ਦਰਜ ਕਰ ਲਿਆ ਹੈ।

See also  ਭਗਵੰਤ ਮਾਨ ਤੋਂ ਰੁੱਸਿਆ ਕੇਜਰੀਵਾਲ, ਆਹੁਦੇ ਤੋ ਹਟਾਉਣ ਦੀ ਤਿਆਰੀ?