ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਧਾਰਮਿਕ ਮੁਕਾਬਲੇ

ਅੰਮ੍ਰਿਤਸਰ 6 ਅਕਤੂਬਰ: ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸ਼ਬਦ ਵੀਚਾਰ ਪ੍ਰਤੀਯੋਗਤਾ, ਲਿਖਤੀ ਪ੍ਰੀਖਿਆ, ਸੁੰਦਰ ਲਿਖਾਈ ਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲਿਆ। ਪੇਟਿੰਗ ਮੁਕਾਬਲੇ ਵਿਚ ਬੱਚਿਆਂ ਵੱਲੋਂ ਜਿਥੇ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਬਣਾਈਆਂ ਗਈਆਂ, ਉਥੇ ਹੀ ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਇਕ ਤਸਵੀਰ ਜਰੱਈਏ ਬਿਆਨ ਕੀਤਾ। ਪੇਟਿੰਗ ਮੁਕਾਬਲੇ ਦੇ ਪਹਿਲੇ ਗਰੁੱਪ ਵਿਚ ਕਾਕਾ ਗੁਰਮਨਦੀਪ ਸਿੰਘ ਅਤੇ ਕਾਕਾ ਚਰਨਕੰਵਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਕਾਕਾ ਸਰਤਾਜ ਸਿੰਘ ਅਤੇ ਬੱਚੀ ਕਾਵਯਾ ਗੁਪਤਾ ਨੇ ਦੂਜਾ ਅਤੇ ਕਾਕਾ ਗੁਰਕੀਰਤ ਸਿੰਘ ਅਤੇ ਬੱਚੀ ਹਰਸ਼ਿਤਾ ਕਪੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜਾ ਗਰੁੱਪ ਵਿਚ ਬੱਚੀ ਨਵਪ੍ਰੀਤ ਕੌਰ ਪਹਿਲੇ ਸਥਾਨ ’ਤੇ, ਨਵਿਆ ਮਹਾਜਨ ਦੂਜੇ ਅਤੇ ਅਰਸ਼ਦੀਪ ਕੌਰ ਤੇ ਅੰਮ੍ਰਿਤਪਾਲ ਸਿੰਘ ਤੀਜੇ ਸਥਾਨ ’ਤੇ ਰਹੇ। ਤੀਸਰੇ ਗਰੁੱਪ ਵਿਚ ਕਾਕਾ ਗੁਰਬੀਰ ਸਿੰਘ ਤੇ ਸ਼ਿਵਾਨੀ ਰਾਣਾ ਪਹਿਲੇ, ਸੁਮਨਦੀਪ ਕੌਰ ਦੂਜੇ ਅਤੇ ਰਸ਼ਪਾਲ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ ਵਿਚ ਬੱਚੀ ਗੁਰਲੀਨ ਕੌਰ ਪਹਿਲੇ, ਸਿਮਰਨਜੀਤ ਕੌਰ ਅਤੇ ਮੁਸਕਾਨਪ੍ਰੀਤ ਕੌਰ ਦੂਜੇ ਤੇ ਮਨਰਾਜ ਸਿੰਘ ਤੇ ਅਸੀਸ ਕੌਰ ਤੀਜੇ ਸਥਾਨ ’ਤੇ ਰਹੇ। ਸ਼ਬਦ ਵਿਚਾਰ ਪ੍ਰਤੀਯੋਗਤਾ ਵਿਚ ਅਰਵਿੰਦਰ ਸਿੰਘ ਪਹਿਲਾ, ਅੰਗਦਬੀਰ ਸਿੰਘ ਦੂਜਾ ਤੇ ਅਗਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਬਦ ਕੀਰਤਨ ਮੁਕਾਬਲੇ ਵਿਚ ਨੇਤਰਹੀਣ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ, ਜਿਸ ਵਿੱਚੋਂ ਪਹਿਲਾ ਸਥਾਨ ਨਿਰਮਲ ਸਿੰਘ ਤੇ ਦੂਜਾ ਸਥਾਨ ਪਵਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਇਸ ਦੇ ਨਾਲ ਤਿੰਨੇ ਗਰੁੱਪ ਦੇ ਕੁੱਝ ਬੱਚਿਆਂ ਨੂੰ ਹੌਂਸਲਾ ਅਫ਼ਜਾਈ ਵਜੋਂ ਇਨਾਮ ਵੀ ਦਿੱਤੇ ਗਏ। ਇਨ੍ਹਾਂ ਹੋਏ ਮੁਕਾਬਲਿਆਂ ਸਮੇਂ ਜੱਜ ਦੀ ਸੇਵਾ ਸ. ਪ੍ਰਦੀਪ ਸਿੰਘ, ਸ. ਹਰਦੀਪ ਸਿੰਘ, ਬੀਬੀ ਹਰਅੰਮ੍ਰਿਤਪ੍ਰੀਤ ਕੌਰ, ਸਕਾਲਰ ਡਾ. ਰਣਜੀਤ ਕੌਰ, ਡਾ. ਹਰਪ੍ਰੀਤ ਕੌਰ, ਸ. ਅਰਮਨਜੀਤ ਸਿੰਘ, ਸ. ਕਰਮਜੀਤ ਸਿੰਘ, ਬੀਬੀ ਗੁਰਮੀਤ ਕੌਰ, ਬੀਬੀ ਰਾਜਵਿੰਦਰ ਕੌਰ, ਸ. ਗੁਰਲਾਲ ਸਿੰਘ, ਸ. ਸ਼ਮਸ਼ੇਰ ਸਿੰਘ ਜੇਠੂਵਾਲ, ਸ. ਨਵਜੋਤ ਸਿੰਘ ਖੋਜਾਰਥੀ ਨੇ ਨਿਭਾਈ। ਇਸ ਮੌਕੇ ਵਧੀਕ ਮੈਨੇਜਰ ਸ. ਗੁਰਪ੍ਰੀਤ ਸਿੰਘ, ਸਕਾਲਰ ਬੀਬੀ ਕਿਰਨਦੀਪ ਕੌਰ, ਸੁਪਰਵਾਈਜ਼ਰ ਸ. ਜਸਪਾਲ ਸਿੰਘ, ਬੀਬੀ ਪਰਮੀਤ ਕੌਰ, ਪ੍ਰਚਾਰਕ ਭਾਈ ਤਰਸੇਮ ਸਿੰਘ ਤੇ ਭਾਈ ਵਰਿਆਮ ਸਿੰਘ ਆਦਿ ਹਾਜ਼ਰ ਸਨ।
See also  ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਖਤ ਐਕਸ਼ਨ

Related posts: