ਜਲਾਲਾਬਾਦ, ਫਾਜ਼ਿਲਕਾ 17 ਮਾਰਚਪਰਮ ਸੰਤ ਸਵਾਮੀ ਵਿਵੇਕਾਨੰਦ ਨੇ ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੋਂ ਪਿੰਡ ਬੈਲਰ ਵਿਖ਼ੇ 69 ਲੱਖ ਦੀ ਲਾਗਤ ਨਾਲ ਬਾਬਾ ਭੁੱਮਣ ਸ਼ਾਹ ਮਾਰਗ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ *ਤੇ ਮੌਜੂਦ ਸਨ।ਪਰਮ ਸੰਤ ਸਵਾਮੀ ਵਿਵੇਕਾਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕ ਦਾ ਨਾਮ ਬਾਬਾ ਭੁੱਮਣ ਸ਼ਾਹ ਮਾਰਗ ਦੇ ਨਾਮ ਰੱਖਣਾ ਹੀ ਸਮਾਜ ਵਿਚ ਸੰਤਾਂ ਦੇ ਮਾਣ-ਸਨਮਾਨ ਨੂੰ ਦਰਸ਼ਾਉਂਦਾ ਹੈ।ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਕਰਨਾ ਤੇ ਸੜਕਾਂ ਨੂੰ ਚੋੜਾ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਨਾਮ *ਤੇ ਸੜਕਾਂ ਦੀ ਉਸਾਰੀ ਨਾਲ ਸਮਾਜ ਅੰਦਰ ਜਿਥੇ ਉਨ੍ਹਾਂ ਦੀ ਯਾਦ ਬਣੀ ਰਹਿੰਦੀ ਹੈ ਉਥੇ ਉਨ੍ਹਾਂ ਵੱਲੋਂ ਸਮਾਜ ਅੰਦਰ ਲੋਕਾਂ ਦੇ ਕੀਤੇ ਗਏ ਉਦਾਰ ਦੀ ਵੀ ਚੇਤਨਾ ਬਣੀ ਰਹਿੰਦੀ ਹੈ।ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਪਰਮ ਸੰਤ ਸਵਾਮੀ ਵਿਵੇਕਾਨੰਦ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੇਹਰਾਦੂਨ ਵਿਖੇ ਸੰਗਤਾ ਨੂੰ ਆਪਣੇ ਵਿਚਾਰਾਂ ਨਾਲ ਨਿਹਾਲ ਕਰ ਰਹੇ ਹਨ ਤੇ ਉਨ੍ਹਾਂ 2.60 ਕਿਲੋਮੀਟਰ ਲੰਬਾਈ ਵਾਲੇ ਬਾਬਾ ਭੁੱਮਣ ਸ਼ਾਹ ਮਾਰਗ ਨੂੰ ਚੋੜਾ ਕਰਨ ਦਾ ਨੀਂਹ ਪੱਥਰ ਰੱਖ ਕੇ ਇਲਾਕੇ ਨੂੰ ਸਨਮਾਨ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਾਫੀ ਗਿਣਤੀ ਵਿਚ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੀ ਪ੍ਰਗਤੀ ਲਈ ਤਤਪਰ ਹੈ ਤੇ ਹਲਕੇ ਦਾ ਬਹੁਪੱਖੀ ਵਿਕਾਸ ਕਰਨ ਲਈ ਪੰਜਾਬ ਲਗਾਤਾਰ ਫੰਡ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਰਮਾਂ ਵਾਲੇ ਹਨ ਜੋ ਅੱਜ ਦੇਹਰਾਦੂਨ ਤੋਂ ਸੰਤ ਜੀ ਉਨ੍ਹਾਂ ਦੀ ਇਸ ਇਲਾਕੇ ਦੀ ਸੜਕ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹਨ ਤੇ ਉਨ੍ਹਾਂ ਇਥੇ ਪਹੁੰਚ ਕੇ ਜਿਥੇ ਇਲਾਕੇ ਨੂੰ ਅਸ਼ੀਰਵਾਦ ਦਿੱਤਾ ਉਥੇ ਸਾਰੀ ਸੰਗਤਾਂ ਨੂੰ ਆਪਣੇ ਵਿਚਾਰ ਪੇਸ਼ ਕੀਤੇ।
- Advertisement -
Recent Posts
Most Popular
Punjab Weather Update | ਪੰਜਾਬ ‘ਚ ਅਚਾਨਕ ਬਦਲਿਆ ਮੌਸਮ, ਤੂਫਾਨ, ਭਾਰੀ ਮੀਂਹ | Heavy...
Last Updated : May 23, 2026, 16:20 ISTPunjabਪੰਜਾਬ ਸਮੇਤ ਕਈ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਕਈ ਥਾਵਾਂ 'ਤੇ ਮੀਂਹ ਪੈਣ...
ਅਤਿ ਦੀ ਗਰਮੀ ਨਾਲ ਨਜਿੱਠਣ ਪੰਜਾਬ ਪੂਰੀ ਤਰਾਂ ਤਿਆਰ : ਸਿਹਤ ਮੰਤਰੀ | ਪੰਜਾਬ...
ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਸਿਵਲ ਸਰਜਨਾਂ ਨੂੰ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ...
ਪੰਜਾਬ ਨਗਰ ਨਿਗਮ ਆਮ ਚੋਣਾਂ 2026 ਵਿੱਚ 7555 ਉਮੀਦਵਾਰ ਮੈਦਾਨ ਵਿੱਚ | ਪੰਜਾਬ ਖ਼ਬਰਾਂ
Last Updated:May 23, 2026 5:15 PM ISTਚੋਣ ਕਮਿਸ਼ਨ ਮੁਤਾਬਕ, ਆਮ ਆਦਮੀ ਪਾਰਟੀ (AAP) ਦੇ ਸਭ ਤੋਂ ਵੱਧ 1801 ਉਮੀਦਵਾਰ ਚੋਣ ਲੜ ਰਹੇ ਹਨ। ਇਸ...
ਅੰਮ੍ਰਿਤਸਰ: ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਬਦਮਾਸ਼ ਦੀ ਲੱਤ ‘ਚ ਲੱਗੀ ਗੋਲੀ | ਪੰਜਾਬ...
Last Updated:May 23, 2026 7:26 PM ISTਪੁਲਿਸ ਟੀਮ ਨੂੰ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ।...
Singer Inder Kaur ਕਤਲਕਾਂਡ ‘ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮ ਖਿਲਾਫ਼ LOC ਜਾਰੀ...
Last Updated : May 23, 2026, 20:45 ISTPunjabਸਿੰਗਰ ਇੰਦਰ ਕੌਰ ਕਤਲਕਾਂਡ 'ਚ ਪੁਲਿਸ ਦਾ ਵੱਡਾ ਐਕਸ਼ਨ। ਮੁੱਖ ਮੁਲਜ਼ਮ ਕੈਨੇਡਾ ਬੇਸਡ NRI ਖਿਲਾਫ਼ LOC ਜਾਰੀ। ਮੋਗਾ...















