ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਕੀ ਪੰਜਾਬ ਸਰਕਾਰ ਰਾਘਵ ਚੱਢਾ ਦੇ ਵਿਆਹ ਦਾ ਮੋਟਾ ਖਰਚਾ ਚੁੱਕ ਰਹੀ ਹੈ ਜਾਂ ਫਿਰ ਉਦਯੋਗਪਤੀਆਂ ਨੂੰ ਮੋਟਾ ਬਿੱਲ ਦੇਣ ਵਾਸਤੇ ਮਜਬੂਰ ਕੀਤਾ ਗਿਆ ਹੈ: ਸੁਖਬੀਰ ਬਾਦਲ

ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਖਿਆ ਕਿ ਭਾਰਤ ਤੇ ਕੈਨੇਡਾ ਦਰਮਿਆਨ ਪੈਦਾ ਹੋਏ ਡਿਪਲੋਮੈਟਿਕ ਰੇੜਕੇ ਵਿਚ ਪੰਜਾਬੀਆਂ ਨੂੰ ਸਭ ਤੋਂ ਵੱਡੀ ਮਾਰ ਪਈਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਦੀਆਂ ਚਿੰਤਾਵਾਂ ਜਲਦੀ ਤੋਂ ਜਲਦੀ ਦੂਰ ਕੀਤੀਆਂ ਜਾਣ। ਇਥੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਵੱਲੋਂ ਵੀਜ਼ਾ ਸਹੂਲਤਾਂਬੰਦ ਕਰਨ ਦੀ ਸਭ ਤੋਂ ਵੱਡੀ ਮਾਰ ਪੰਜਾਬੀਆਂ ਨੂੰ ਪਈ ਹੈ ਜੋ ਵੱਡੀ ਗਿਣਤੀ ਵਿਚ ਕੈਨੇਡਾ ਵਿਚ ਫਸੇ ਹਨ। ਉਹਨਾਂ ਕਿਹਾ ਕਿ ਸਾਡੇ ਅਨੇਕਾਂ ਭਰਾ ਵਾਪਸ ਘਰ ਪਰਤਣਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਕਰ ਪਾ ਰਹੇ। ਉਹਨਾਂ ਕਿਹਾ ਕਿ ਉਹਨਾਂ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਹਾਲ ਹੀ ਵਿਚ ਮੁਲਾਕਾਤ ਕਰ ਕੇ ਆਸ ਪ੍ਰਗਟਾਈ ਸੀ ਕਿ ਸੰਕਟ ਜਲਦੀ ਹੱਲ ਹੋ ਸਕੇਗਾ। ਉਹਨਾਂ ਕਿਹਾ ਕਿ ਅਸੀਂ ਸਫਰ ’ਤੇ ਲਾਈਆਂ ਪਾਬੰਦੀਆਂ ਤੋਂ ਗੰਭੀਰ ਤੌਰ ’ਤੇ ਚਿੰਤਤ ਹਾਂ ਜਿਸ ਨਾਲ ਪੰਜਾਬੀਆਂ ’ਤੇ ਅਸਰ ਪੈ ਰਿਹਾ ਹੈ ਤੇ ਸਾਨੂੰ ਖਦਸ਼ਾਹੈ ਕਿ ਮੌਜੂਦਾ ਸੰਕਟ ਦਾ ਅਸਰ ਸਾਡੇ ਨੌਜਵਾਨਾਂ ਦੇ ਭਵਿੱਖ ’ਤੇ ਪਵੇਗਾ। ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ।

ਲੰਮੇ ਸਮੇਂ ਤੋਂ ਨਵਜੋਤ ਸਿੱਧੂ ਨੇ ਤੌੜ੍ਹੀ ਚੁੱਪ!ਪੰਜਾਬ ਸਰਕਾਰ ਤੇ ਸਭ ਤੋਂ ਵੱਡਾ ਵਾਰ!ਬਦਲਾਅ ਦੇ ਨਾਂ ਤੇ ਲੋਕ ਗਏ ਠੱਗੇ!

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤੀ ਕੁਪ੍ਰਬੰਧ ਦੀ ਗੱਲ ਕਰਦਿਆਂ ਕਿਹਾ ਕਿ ਆਪ ਅਤੇ ਇਸਦੇ ਆਗੂ ਅਰਵਿੰਦ ਕੇਜਰੀਵਾਲ ਦੇ ਦੇਸ਼ ਭਰ ਵਿਚ ਵਿਸਥਾਰ ’ਤੇ ਸਰਕਾਰੀ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀ ਇਹ ਵੀ ਵੇਖ ਰਹੇ ਹਨ ਕਿ ਆਪ ਦੇ ਐਮ ਪੀ ਸ੍ਰੀ ਰਾਘਵ ਚੱਢਾ ਦੇ ਵਿਆਹਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਚੱਢਾ ਨੇ ਆਪਣੀ 2020-21 ਦੀ ਆਮਦਨ ਕਰ ਰਿਟਰਨ ਵਿਚ ਦੱਸਿਆ ਹੈ ਕਿ ਉਹਨਾਂ ਦੀ ਆਮਦਨ 2.44 ਲੱਖ ਰੁਪਏ ਸਾਲਾਨਾਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਪੰਜਾਬ ਸਰਕਾਰ ਉਹਨਾਂ ਦੀ ਡੈਸਟੀਨੇਸ਼ਨ ਮੈਰਿਜ ਦਾ ਖਰਚਾ ਚੁੱਕ ਰਹੀਹੈ ਜਾਂ ਫਿਰ ਪੰਜਾਬ ਦੇ ਸਨੱਅਤਕਾਰਾਂ ਨੂੰ ਬਿੱਲ ਤਾਰਨ ਵਾਸਤੇ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਵੀ ਇਹੋ ਸਵਾਲ ਪੁੱਛ ਰਹੇ ਹਨ ਤੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਸਾਫ ਜਵਾਬ ਦੇਣਾ ਚਾਹੀਦਾ ਹੈ।

See also  ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਦੀ ਵਿਦਿਆਰਥਣ ਮੁਖ ਮੰਤਰੀ ਪੰਜਾਬ ਨੂੰ ਮਿਲ ਹੋਈ ਭਾਵੁਕ

ਮਨਪ੍ਰੀਤ ਬਾਦਲ ਗ੍ਰਿਫਤਾਰ? ਵਿਜੀਲੈਂਸ ਦਾ ਸਭ ਤੋਂ ਵੱਡਾ ਐਕਸ਼ਨ! ਬਾਦਲ ਪਰਿਵਾਰ ਨੂੰ ਲੱਗਿਆ ਵੱਡਾ ਝਟਕਾ

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਇਹਵੀ ਦੱਸਣ ਕਿ ਪਿਛਲੇ ਡੇਢ ਸਾਲਾਂ ਵਿਚ ਆਪ ਸਰਕਾਰ ਵੱਲੋਂ ਲਏ 50 ਹਜ਼ਾਰ ਕਰੋੜ ਰੁਪਏ ਕਿਥੇ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਕੁਝ ਛੁਪਾ ਰਹੇ ਹਨ ਤਾਂ ਹੀ ਉਹਨਾਂ ਨੇ ਰਾਜਪਾਲ ਨੂੰ ਖਰਚੇ ਦਾ ਵੇਰਵਾ ਦੱਸਣ ਤੋਂ ਨਾਂਹ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬੀਆਂ ਨੂੰ ਇਸਦਾ ਪਤਾ ਲੱਗੇ, ਇਸੇ ਕਾਰਨ ਉਸਨੇ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਹਨ ਤੇ ਨਾਲ ਹੀ ਸਮਾਜ ਭਲਾਈਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ ਤਾਂ ਜੋ ਆਪ ਲਈ ਹੋਰ ਰਾਜਾਂ ਵਿਚ ਇਸ਼ਤਿਹਾਰਬਾਜ਼ੀ ’ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਸਭ ਦਾ ਮਕਸਦ ਹੋਰ ਰਾਜਾਂ ਵਿਚ ਆਪ ਦਾ ਆਧਾਰ ਵਧਾਉਣਾ ਹੈ ਤੇ ਇਸ ਵਾਸਤੇ ਪੰਜਾਬ ਸਰਕਾਰ ਦਾ ਸਰਕਾਰੀ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ।

ਕੁੱਲੜ ਪੀਜ਼ਾ ਕਪਲ ਅਸ਼ਲੀਲ ਵੀਡਿਓ ਤੇ,ਵਿੱਕੀ ਥੋਮਸ ਦਾ ਵੱਡਾ ਬਿਆਨ !ਸਭ ਨੂੰ ਕਰਤੀ ਅਪੀਲ !

ਸਰਦਾਰ ਬਾਦਲ ਨੇ ਆਪ ਸਰਕਾਰਵੱਲੋਂ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਮੀਟਣ ਦੀ ਵੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਪਿਛਲੇ ਸਾਲ ਹੋਏ ਨੁਕਸਾਨ ਦਾਮੁਆਵਜ਼ਾ ਦਿੱਤਾ ਗਿਆ ਤੇ ਨਾ ਹੀ ਐਤਕੀਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਹੀ ਹਾਲੇ ਤੱਕ ਮੁਕੰਮਲ ਨਹੀਂ ਹੋਈ। ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਵਿਚ ਲਗਾਤਾਰ ਨਿਘਰ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਵੀ ਗੱਲ ਕੀਤੀ ਤੇ ਨਾਲ ਹੀ ਬੇਅਦਬੀ ਕੇਸਾਂ ਤੇ ਨਸ਼ਾ ਵਪਾਰ ਵਿਚ ਹੋਏ ਵਾਧੇ ’ਤੇ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਕਬੱਡੀ ਖਿਡਾਰੀਆਂ ਤੇ ਵਪਾਰੀਆਂ ਦਾ ਕਤਲ ਕੀਤਾ ਜਾ ਰਿਹਾਹੈ, ਨਸ਼ਾ ਤਸਕਰੀ ਇਸ ਕਰ ਕੇ ਵੱਧ ਗਈ ਹੈ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ। ਇਸ ਮੌਕੇ ਸੀਨੀਅਰ ਪਾਰਟੀ ਆਗੂ ਮੱਖਣ ਬਰਾੜ, ਸਨੀ ਗਿੱਲ, ਤਰਸੇਮ ਰੱਤੀਆਂ, ਪ੍ਰੇਮ ਚੱਕੀ ਵਾਲਾ, ਅਮਰਜੀਤ ਸਿੰਘ ਲੰਡੇਕੇ, ਰਵਦੀਵ ਸਿੰਘ ਦਾਰਾਪੁਰ ਤੇ ਦੀਪਕ ਸੰਧੂ ਵੀ ਹਾਜ਼ਰ ਸਨ।

See also  ਪੰਜਾਬ ਵਿੱਚ ਸਮਾਜਵਾਦੀ ਪਾਰਟੀ ਆਪਣੇ ਦਮ ਤੇ ਲੜੇਗੀ ਲੋਕ ਸਭਾ ਚੋਣਾਂ- ਕੁਲਦੀਪ ਸਿੰਘ ਭੁੱਲਰ