ਚੰਡੀਗੜ੍ਹ ਬਾਡਰ ਤੇ ਬਣਿਆ ਸਿੰਘੂ ਬਾਰਡਰ ਵਰਗਾ ਮਾਹੌਲ, ਹਜ਼ਾਰਾ ਦੀ ਤਦਾਤ ‘ਚ ਪਹੁੰਚੇ ਕਿਸਾਨ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਤੋਂ 28 ਨਵੰਬਰ ਤੱਕ ਚੱਲਣ ਵਾਲੇ ਕਿਸਾਨ ਮੋਰਚੇ ਦਾ ਅੱਜ ਆਗਾਜ਼ ਹੋ ਗਿਆ ਹੈ। ਹਜ਼ਾਰਾ ਦੀ ਗਿਣਤੀ ‘ਣ ਕਿਸਾਨ ਆਪਣੀਆ ਟਰੈਕਟਰ ਟਰਾਲੀਆਂ ਵਿਚ ਆਪਣਾ ਖਾਣ ਪੀਣ ਦਾ ਰਾਸ਼ਨ ਲੈ ਕੇ ਚੰਡੀਗੜ੍ਹ ਵੱਲ ਆ ਰਹੇ ਹਨ। ਇਸ ਸਮੇਂ ਚੰਡੀਗੜ੍ਹ ਬਾਡਰ ਤੇ ਕਿਸਾਨ ਅੰਦੋਲਨ ਦਿੱਲੀ ਸਮੇਂ ਸਿੰਘੂ ਬਾਰਡਰ ਅਤੇ ਹੋਰ ਨਾਲ ਲੱਗਦੇ ਬਾਰਡਰਾਂ ਵਾਂਗ ਮਾਹੌਲ ਬਣ ਗਿਆ ਹੈ। ਕਿਸਾਨਾਂ ਵੱਲੋਂ ਚੱਲਣ ਵਾਲੇ ਇਸ ਦੋ ਦਿਨਾਂ ਮੋਰਚੇ ਦੀਆਂ ਕੁਝ ਮੰਗਾਂ ਹਨ।

1. ਸਾਰੀਆਂ ਫਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ2+50% ਵਾਲੇ ਫਾਰਮੂਲੇ ਨਾਲ ਲਾਭਕਾਰੀ ਐਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਇਸ ਬਾਰੇ ਸਰਕਾਰ ਦੁਆਰਾ ਗਠਿਤ ਕਮੇਟੀ ਅਤੇ ਉਸਦਾ ਐਲਾਨਿਆ ਏਜੰਡਾ ਕਿਸਾਨਾਂ ਦੁਆਰਾ ਰੱਖੀਆਂ ਗਈਆਂ ਮੰਗਾਂ ਤੋਂ ਉਲਟ ਹੈ। ਇਸ ਕਮੇਟੀ ਨੂੰ ਭੰਗ ਕਰਦੇ ਹੋਏ ਸਾਰੀਆਂ ਫਸਲਾਂ ਦੀ ਵਿਕਰੀ ਲਾਭਕਾਰੀ ਐੱਮ ਐੱਸ ਪੀ ‘ਤੇ ਕਰਨ ਦੀ ਗਰੰਟੀ ਵਾਸਤੇ ਸਹੀ ਕਮੇਟੀ ਗਠਿਤ ਕੀਤੀ ਜਾਵੇ।

2. ਲਗਾਤਾਰ ਵਧ ਰਹੇ ਖੇਤੀ ਲਾਗਤ ਖਰਚੇ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਕਾਰਨ ਭਾਰੀ ਕਰਜ਼-ਜਾਲ਼ ਵਿੱਚ ਫਸੇ 80% ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ। ਇਸ ਕਰਜ਼-ਜਾਲ਼ ਵਿੱਚੋਂ ਕੱਢਣ ਲਈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ੇ ਖ਼ਤਮ ਕੀਤੇ ਜਾਣ।

3. ਕਿਸਾਨ ਅੰਦੋਲਨ ਦੌਰਾਨ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਿਹੜੇ ਪੁਲਿਸ ਕੇਸ ਕਿਸਾਨਾਂ ਸਿਰ ਮੜ੍ਹੇ ਗਏ ਹਨ ਉਹ ਤੁਰੰਤ ਵਾਪਸ ਲਏ ਜਾਣ।

4. ਲੋਕ ਵਿਰੋਧੀ ਬਿਜਲੀ ਬਿੱਲ 2022 ਵਾਪਸ ਲਿਆ ਜਾਵੇ ਅਤੇ ਸਮਾਰਟ ਮੀਟਰਾਂ ਵਰਗੀਆਂ ਧਾਰਾਵਾਂ ਟੁਕੜਿਆਂ ਵਿੱਚ ਲਾਗੂ ਕਰਨ ਦਾ ਲੋਕ ਵਿਰੋਧੀ ਅਮਲ ਬੰਦ ਕੀਤਾ ਜਾਵੇ।

5. ਕਿਸਾਨਾਂ ਦੇ ਵੱਸੋਂ ਬਾਹਰੇ ਕਾਰਨਾਂ ਨਾਲ ਹੋਣ ਵਾਲੇ ਫਸਲੀ ਨੁਕਸਾਨਾਂ ਦੀ ਪੂਰੀ ਭਰਪਾਈ ਲਈ “ਲਾਜ਼ਮੀ ਫ਼ਸਲ ਬੀਮਾ ਸਕੀਮ” ਲਾਗੂ ਕੀਤੀ ਜਾਵੇ,ਜਿਸ ਉੱਤੇ ਹੋਣ ਵਾਲੇ ਸਾਰੇ ਖਰਚੇ ਸਰਕਾਰ ਵੱਲੋਂ ਕੀਤੇ ਜਾਣ।

See also  ਸੀ.ਐਮ ਭਗਵੰਤ ਮਾਨ ਦੀ ਵਜ਼ਾਰਤ ਵਿਚ ਵੱਡਾ ਫੇਰਬਦਲ, ਮੀਤ ਹੇਅਰ ਖੋਹਿਆ ਇਹ ਅਹੁਦਾ

6. 60 ਸਾਲ ਤੋਂ ਉੱਪਰ ਉਮਰ ਦੇ ਸਾਰੇ ਕਿਸਾਨਾਂ (ਸਮੇਤ ਔਰਤਾਂ) ਲਈ 10000 ਰੁਪਏ ਪ੍ਰਤੀ ਮਹੀਨਾ ਕਿਸਾਨ ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ।

7. ੳ) ਯੂ ਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਕਸਬੇ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲਾਂ ਦੀ ਸਾਜ਼ਸ਼ ਦੇ ਕੇਸ ਵਿੱਚ ਨਾਮਜ਼ਦ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਉਸਦੇ ਗੁੰਡਾ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ ਇਸ ਕਤਲਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਅ) ਲਖੀਮਪੁਰ ਖੀਰੀ ਕਤਲਕਾਂਡ ਵਿਚ ਨਜ਼ਰਬੰਦ ਕੀਤੇ ਗਏ ਨਿਰਦੋਸ਼ ਕਿਸਾਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਸਿਰ ਮੜ੍ਹੇ ਕੇਸ ਰੱਦ ਕੀਤੇ ਜਾਣ। ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 1-1 ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ।

8. ਨਿਊਜਕਲਿੱਕ ਦੇ ਸੰਚਾਲਕਾਂ ਵਿਰੁੱਧ ਦਰਜ ਝੂਠੀ ਐਫ਼. ਆਈ. ਆਰ. ਰੱਦ ਕੀਤੀ ਜਾਵੇ। ਅਤੇ ਇਸ ਵਿੱਚ ਹੱਕੀ ਦਿੱਲੀ ਕਿਸਾਨ ਘੋਲ਼ ਉੱਤੇ ਵਿਦੇਸ਼ੀ ਫੰਡਿੰਗ ਦਾ ਦੋਸ਼ ਲਗਾ ਕੇ ਦੇਸ਼ ਵਿਰੋਧੀ ਗਰਦਾਨਣ ਦੇ ਬੱਜਰ ਗੁਨਾਹ ਲਈ ਮਾਫ਼ੀ ਮੰਗੀ ਸੀ ।