ਚੰਡੀਗੜ੍ਹ ਪੁਲਿਸ ਨੇ ਚੁੱਕੇ ਕਾਂਗਰਸੀ ਵਿਧਾਇਕ, SYL ਨੂੰ ਲੈ ਕੇ ਗਵਰਨਰ ਹਾਉਸ ਵੱਲ ਕਰ ਰਹੇ ਸੀ ਕੁੱਚ

ਚੰਡੀਗੜ੍ਹ: SYL ਨੂੰ ਲੈ ਕੇ ਪੰਜਾਬ ‘ਚ ਮੁੱਦਾ ਹਰ ਰੋਜ਼ ਗਰਮਾਉਂਦਾ ਜਾ ਰਿਹਾ। ਜਿਥੇ ਇਜ ਪਾਸੇ ਵਿਰੋਧੀ ਧਿਰਾਂ ਵੱਲੋਂ SYL ਨੂੰ ਲੈ ਕੇ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਅੱਜ SYL ਨੂੰ ਲੈ ਕੇ ਚੰਡੀਗੜ੍ਹ ਵਿਖੇ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਾਂਗਰਸੀ ਵਿਧਾਇਕ ਵੱਡੇ ਪੱਧਰ ਤੇ ਗਵਰਨਰ ਹਾਊਸ ਵੱਲ ਕੁੱਚ ਕਰਨ ਦੀ ਤਿਆਰੀ ਕਰ ਰਹੇ ਸੀ।

SYL ਤੇ ਕਿਸਾਨਾਂ ਦਾ ਰਾਜ ! ਪਾਣੀ ਤੇ ਫੈਸਲਾ ਲੈਣ ਗਏ ਕਿਸਾਨ! ਸਰਕਾਰਾਂ ਨਾਲ ਭਿੜ੍ਹ ਸਕਦੀਆਂ ਤਾਰਾਂ !

ਪਰ ਪੁਲਿਸ ਨੇ ਇਸ ਵੱਡੇ ਜੱਥੇ ਨੂੰ ਰੱਸਤੇ ‘ਚ ਹੀ ਰੋਕ ਲਿਆ ਗਿਆ। ਹਲਾਂਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਗਾ ਕੇ ਰੋਕਜ਼ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਪ੍ਰਦਰਸ਼ਕਾਰੀ ਪਿੱਛੇ ਨਾ ਹੱਟੇ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਵਾਟਰ ਕੈਨੇਨ ਦਾ ਇਸਤੇਮਾਲ ਕਰਨਾ ਪਿਆ ‘ਤੇ ਹਲਕਾ ਲਾਠੀਚਾਰਜ ਵੀ ਕੀਤਾ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਤੇ ਚੰਡੀਗੜ੍ਹ 17 ਸੈਕਟਰ ਥਾਣੇ ਲੈ ਜਾਇਆ ਗਿਆ।

See also  Maujaan Hi Maujaan at Kartarpur Sahib: "ਕਰਤਾਰਪੁਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਅਮਰਦੀਪ ਗਰੇਵਾਲ!"