ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜਹਾਜ਼ ਹੋਇਆ ਠੀਕ, ਅੱਜ ਹੋਵੇਗੀ ਵਤਨ ਵਾਪਸੀ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਵਾਈ ਜਹਾਜ਼ ਖਰਾਬ ਹੋਣ ਕਾਰਨ ਭਾਰਤ ਵਿਚ ਹੀ ਫਸੇ ਹੋਏ ਸੀ। ਉਹ ਆਪਣੇ ਹੋਟਲ ਵਿਚ ਹੀ ਰੁਕੇ ਹੋਏ ਸੀ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰੈੱਸ ਸਕੱਤਰ ਮੁਹੰਮਦ ਹੁਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਜਹਾਜ਼ ਵਿਚ ਆਈ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਲਿਆ ਗਿਆ ਹੈ ਅਤੇ ਜਹਾਜ਼ ਨੂੰ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੈਨੇਡੀਅਨ ਵਫ਼ਦ ਦੇ ਅੱਜ ਦੁਪਹਿਰ ਬਾਅਦ ਰਵਾਨਾ ਹੋਣ ਦੀ ਸੰਭਾਵਨਾ ਹੈ।

See also  ਮੋਗਾ ਵਿਖੇ ਸੁਨਿਆਰੇ ਦੇ ਕਤਲ ਨੂੰ ਲੈ ਕੇ ਰੋਸ ਪ੍ਰਦਸ਼ਨ