ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਵਧੀਆਂ ਮੁਸ਼ਕਲਾਂ, ਟੱਲ ਸਕਦੀ ਹੈ ਰਿਹਾਈ

ਰੋਪੜ: ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਸ਼ਕਲਾਂ ਲਗਾਤਾਰ ਵੱਧਦੀ ਜਾ ਰਹੀਆਂ ਹਨ। ਬੀਤੀ ਰਾਤ ਉਨ੍ਹਾਂ ਨੂੰ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਸੀ ਪਰ ਹੁਣ ਜ਼ੀਰਾ ਨੂੰ 751 ਦੇ ਮਾਮਲੇ ਵਿਚ ਫਿਰ ਤੋਂ ਬੰਦੀ ਬਨ੍ਹਾਂ ਲਿਆ ਗਿਆ ਹੈ। ਜਿਸਦੇ ਚੱਲਦਿਆਂ ਕੁਲਬੀਰ ਜ਼ੀਰਾ ਦੀ ਰਿਹਾਈ ਟਲਦੀ ਹੋਈ ਨਜ਼ਰ ਆ ਰਹੀ ਹੈ। ਕੁਲਬੀਰ ਸਿੰਘ ਜ਼ੀਰਾ ਨੂੰ ਜੇਲ੍ਹ ‘ਚ ਮਿਲਣ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੁਲਬੀਰ ਸਿੰਘ ਜ਼ੀਰਾ ਨੂੰ 751 ਦੇ ਮਾਮਲੇ ਵਿਚ ਹੁਣ ਬੰਦੀ ਬਣਾ ਲਿਆ ਹੈ।

Big Breaking : Majithia ਨੇ ਛੱਡੀ ਪਾਰਟੀ? Bhagwant Mann ਨਾਲ ਮਿਲਾਇਆ ਹੱਥ! AAP ‘ਚ ਹੋਇਆ ਸ਼ਾਮਿਲ

ਜੇਕਰ ਕਾਨੂੰਨੀ ਕਾਰਵਾਈ ਸਮਾਂ ਰਹਿੰਦਿਆਂ ਪੂਰੀ ਹੋਣ ਤੋਂ ਬਾਅਦ ਜ਼ੀਰਾ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲਦੀ ਤਾਂ ਹੀ ਜ਼ੀਰਾ ਰਿਹਾਅ ਹੋ ਸਕਣਗੇ। ਇਸ ਮੌਕੇ ਚੰਨੀ ਨੇ ਕਿਹਾ ਕਿ ਭਾਵੇਂ ਕਾਂਗਰਸ ਦੇ ਇਕ ਇਕ ਵਰਕਰ ਨੂੰ ਜੇਲ੍ਹਾਂ ’ਚ ਬੰਦ ਕਰ ਦਿਉ ਫਿਰ ਵੀ ਕਾਂਗਰਸ ਧੱਕੇਸ਼ਾਹੀ ਖ਼ਿਲਾਫ਼ ਖੜ੍ਹੀ ਰਹੇਗੀ।

See also  ਪਰਿਵਾਰਾਂ ਨੂੰ ਡਿਬਰੂਗੜ੍ਹ ਲੈ ਕੇ ਜਾਵੇਗੀ -ਐਸਜੀਪੀਸੀ