ਹਸਪਤਾਲਾ ‘ਚ ਐਕਸ-ਰੇ ਹੋਣਗੇ ਫ੍ਰੀ, ਹਰ ਘਰ ਪਹੁੰਚੇਗਾ ਰਾਸ਼ਨ

ਚੰਡੀਗੜ੍ਹ: CM ਭਗਵੰਤ ਮਾਨ ਵਾਲੀ ਸਰਕਾਰ ਨੇ ਅੱਜ ਚੰਡੀਗੜ੍ਹ ‘ਚ ਹੋਈ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਹੈ। ਅੱਜ ਦੇ ਕੈਬਨਿਟ ਮੀਟਿੰਗ ‘ਚ ਹਸਪਤਾਲਾਂ ਅਤੇ ਰਾਸ਼ਨ ਕਾਰਡ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਹਨ। ਹੁਣ 26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ-ਸਬ-ਡਵੀਜ਼ਨਲ, ਡਵੀਜ਼ਨਲ ਤੇ ਜ਼ਿਲ੍ਹਾ ਹਸਪਤਾਲਾਂ ਵਿਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ। ਹੁਣ ਕੋਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲਿਖੇਗਾ। ਜੇਕਰ ਡਾਕਟਰ ਬਾਹਰ ਦੀ ਦਵਾਈ ਲਿਖਦਾ ਹੈ ਤਾਂ ਉਹ ਦਵਾੲਾੀ ਵੀ ਖੁਦ ਹੀ ਲਿਆ ਕੇ ਦੇਵੇਗਾ। ਇਸ ਤੋਂ ਇਲਾਵਾ ਹਸਪਤਾਲਾਂ ‘ਚ ਐਸਰੇ ਵੀ ਫ੍ਰੀ ਹੋਏਗਾ। ਜੇਕਰ ਕੀਤੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਸਰਕਾਰ ਐਕਸ-ਰੇ ਦੀ ਪੈਸੇ ਵੀ ਖੁਦ ਦੇਵੇਗੀ।

IDFC ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਇਸ ਤੋਂ ਇਲਾਵਾ ਜਿਨ੍ਹਾਂ ਵਿਚੋਂ 10.77 ਲੱਖ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ‘ਤੇ ਪੰਜਾਬ ਸਰਕਾਰ ਨੇ ਮੋਹਰ ਲਗਾਈ ਹੈ। ਜਿਨ੍ਹਾਂ ਦੇ ਕਾਰਡ ਕੱਟੇ ਗਏ, ਉਨ੍ਹਾਂ ਨੂੰ ਵੀ ਰਾਸ਼ਨ ਮਿਲੂਗਾ। ਦੂਜਾ ਅਧਿਆਪਕਾਂ ਦੀ ਬਦਲੀ ਨੂੰ ਵੀ ਸੌਖਾ ਕੀਤਾ ਗਿਆ ਹੈ। ਜਿਹੜਾ ਟੀਚਰ ਆਪਣੇ ਜਿਲ੍ਹੇ ‘ਚ, ਆਪਣੇ ਘਰ ਦੇ ਨੇੜੇ ਆਉਣਾ ਚਾਹੁੰਦਾ ਹੈ ਉਹ ਇੱਕ ਸੌਖੀ ਪ੍ਰਕ੍ਰਿਆ ਜ਼ਰੀਏ ਆ ਸਕਦਾ ਹੈ। ਤੀਜਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਪੈਨਸ਼ਨਾਂ 6000 ਤੋਂ ਵਧਾਕੇ 10000 ਰੁਪਏ ਕੀਤੀ ਗਈ ਹੈ। ਸੀਐੱਮ ਨੇ ਸੜਕ ਸੁਰੱਖਿਆ ਫੋਰਸ (SSF) ਦੀ ਲਾਂਚਿੰਗ 27 ਜਨਵਰੀ ਨੂੰ ਕਰਨ ਦਾ ਐਲਾਨ ਕੀਤਾ। ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਨੇ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਪੰਜਾਬ ਨੂੰ ਟ੍ਰੇਨਾਂ ਦੇਣ ਲਈ ਤਿਆਰ ਹੋ ਗਿਆ ਹੈ।

See also  ਹਰਸਿਮਰਤ ਕੌਰ ਬਾਦਲ ਨੇ ਕੀਤੀ ਸਰਕਾਰ ਨੂੰ ਅਪੀਲ , ਜੋ ਨੋਜਵਾਨ ਬੈਕਸੂਰ ਉਨ੍ਹਾਂ ਨੂੰ ਕੀਤਾ ਜਾਵੇ ਰਿਹਾਅ