ਜਲੰਧਰ: ਜਲੰਧਰ ਵਿਚ ਅੱਜ ਡੀਸੀ ਦਫ਼ਤਰ ਦੇ ਬਾਹਰ ਅਜਿਬੋ-ਗਰੀਬ ਦ੍ਰਿਸ਼ ਦੇਖਣ ਨੂੰ ਮਿਲਿਆ। ਦਰਅਸਲ, ਜਲੰਧਰ ਦੇ ਡੀਸੀ ਦਫ਼ਤਰ ਦੇ ਮੁੱਖ ਗੇਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਲ ਦੇ ਪੋਸਟਰ ਲੱਗੇ ਦੇਖੇ ਗਏ। ਇਨ੍ਹਾਂ ਪੋਸਟਰਾਂ ਤੇ ਲਿਖਿਆ ਸੀ “ਮੁੱਖ ਮੰਤਰੀ ਭਾਲ ਯਾਤਰਾ”। ਇਨ੍ਹਾਂ ਪੋਸਟਰਾਂ ਬਾਰੇ ਪਤਾ ਲੱਗਣ ਤੇ ਡੀ.ਸੀ ਦਫ਼ਤਰ ਵਿਚ ਕਾਫ਼ੀ ਸਹਿਮ ਦਾ ਮਾਹੌਲ ਸੀ।
ਪੰਜਾਬ ‘ਚ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਮੁਸ਼ਕਲ
ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ 2 ਦਿਨਾਂ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਹੈ ਤੇ ਫਿਲਹਾਲ ਇਨ੍ਹਾਂ ਪੋਸਟਰਾਂ ਦਾ ਕਿਸੇ ਨੇ ਨੋਟਿਸ ਨਹੀਂ ਲਿਆ। ਫਿਲਹਾਲ ਮੁਲਾਜ਼ਮਾਂ ਵੱਲੋਂ ਪੋਸਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਟਾ ਦਿੱਤਾ ਗਿਆ ਹੈ।