ਅਯੋਧਿਆ ਰੇਲਵੇ ਸਟੇਸ਼ਨ ਦਾ ਬੱਦਲਿਆ ਨਾਂਅ, CM ਯੋਗੀ ਅਦਿਤਿਆ ਨਾਥ ਦੀ ਇੱਛਾ ਪੂਰੀ

ਅਯੋਧਿਆ: ਜਨਵਰੀ ਵਿੱਚ ਅਯੋਧਿਆ ਵਿਖੇ ਵੱਡੇ ਪੱਧਰ ਤੇ ਰਾਮਲੱਲਾ ਸਮਾਰੋਹ ਹੋਣ ਜਾ ਰਿਹਾ| ਇਸ ਸਮਾਰੋਹ ਤੋਂ ਪਹਿਲਾਂ ਅਯੋਧਿਆ ਰੇਲਵੇ ਨੇ ‘ਅਯੋਧਿਆ ਜੰਕਸ਼ਨ’ ਦਾ ਨਾਮ ਬਦਲ ਕੇ ‘ਅਯੋਧਿਆ ਧਾਮ’ ਰੱਖ ਦਿੱਤਾ| ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਅਯੋਧਿਆ ਦੌਰੇ ਤੇ ਸਨ। ਯੋਗੀ ਅਦਿਤਿਆ ਨਾਥ ਨੇ ਆਪਣੇ ਅਯੋਧਿਆ ਦੌਰੇ ਦੌਰਾਨ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦੀ ਇੱਛਾ ਜਤਾਈ ਸੀ| ਉੱਤਰ ਪ੍ਰਦੇਸ਼ ਸਰਕਾਰ ਦੀ ਸੱਭਿਆਚਾਰਕ ਨੀਤੀ ਤਹਿਤ ਸੱਭਿਆਚਾਰ ਅਤੇ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰਾਂ ਅਤੇ ਸਥਾਨਾਂ ਦੇ ਨਾਂ ਬਦਲੇ ਜਾ ਰਹੇ ਹਨ।

SYL ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ CM ਵਿਚਾਲੇ ਅਹਿਮ ਮੀਟਿੰਗ ਅੱਜ

ਹੁਣ ਇਸ ਸੂਚੀ ‘ਚ ਅਯੁੱਧਿਆ ਦਾ ਨਾਂ ਵੀ ਸ਼ਾਮਲ ਹੋਣ ਜਾ ਰਿਹਾ ਹੈ। ਇਸ ਨਾਂਅ ਦੇ ਬਦਲਾਅ ਤੋਂ ਬਾਅਦ ਰਾਮ ਭਗਤਾਂ ‘ਚ ਕਾਫੀ ਉਤਸਾਹ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਅਯੁੱਧਿਆ ਜੰਕਸ਼ਨ ਦੀ ਮੁੜ ਵਿਕਸਤ ਨਵੀਂ ਇਮਾਰਤ ਦਾ ਉਦਘਾਟਨ ਕਰਨ ਅਤੇ ਅਯੁੱਧਿਆ ਦਿੱਲੀ ਬੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਆ ਰਹੇ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਅਯੁੱਧਿਆ ਧਾਮ ਕਰ ਦਿੱਤਾ ਗਿਆ ਹੈ।

 

See also  ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ, ਵਿਕਰਮਜੀਤ ਸਿੰਘ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ