tarntaran law college shooting case new suspense sandip kaur family demands justice hs |

Last Updated:

ਲਾਅ ਕਾਲਜ ਦੇ ਕਲਾਸਰੂਮ ਵਿੱਚ ਹੋਈ ਗੋਲੀਆਂ ਦੀ ਵਾਰਦਾਤ ਤੋਂ ਬਾਅਦ ਪਰਿਵਾਰ ਨੇ ਅਜਿਹਾ ਫੈਸਲਾ ਲਿਆ, ਜਿਸ ਨੇ ਪੁਲਿਸ ਨੂੰ ਵੀ ਘੇਰੇ ਵਿੱਚ ਲਿਆ ਦਿੱਤਾ। ਮੁੰਡਾ ਕਿੱਥੇ ਹੈ, ਇਹ ਸਵਾਲ ਹਾਲੇ ਵੀ ਬੇਜਵਾਬ ਹੈ।

+

Tarn Taran Law College Firing Case ‘ਚ ਨਵਾਂ ਮੋੜ,ਆਖ਼ਿਰ ਕਿੱਥੇ ਹੈ ਪ੍ਰਿੰਸ ਰਾਜ ?

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਨੁਸ਼ਹਿਰਾ ਪੰਨੂਆਂ ਨਾਲ ਸਬੰਧਤ ਲਾਅ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਦੀ ਮੌਤ ਦਾ ਮਾਮਲਾ ਹਰ ਗੁਜ਼ਰਦੇ ਦਿਨ ਨਾਲ ਹੋਰ ਵੀ ਗੰਭੀਰ ਬਣਦਾ ਜਾ ਰਿਹਾ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਮੁੰਡੇ ਪ੍ਰਿੰਸ ਰਾਜ ਦੀ ਹਕੀਕਤ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਂਦੀ, ਉਹ ਸੰਦੀਪ ਕੌਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ।

ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਅਜੇ ਤੱਕ ਨਾ ਤਾਂ ਮੁੰਡੇ ਦੀ ਡੈੱਡ ਬਾਡੀ ਦਿਖਾਈ ਗਈ ਹੈ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਸਦਾ ਕਿਤੇ ਇਲਾਜ ਚੱਲ ਰਿਹਾ ਸੀ ਜਾਂ ਨਹੀਂ। ਪਰਿਵਾਰ ਨੇ ਪੁਲਿਸ ਤੋਂ ਸਵਾਲ ਕੀਤਾ ਹੈ ਕਿ ਜਦੋਂ ਮੁੰਡੇ ਵੱਲੋਂ ਆਤਮਹੱਤਿਆ ਕਰਨ ਦੀ ਗੱਲ ਕਹੀ ਜਾ ਰਹੀ ਹੈ, ਤਾਂ ਫਿਰ ਉਹ ਹੈ ਕਿੱਥੇ।

ਕਲਾਸਰੂਮ ਵਿੱਚ ਹੋਈ ਗੋਲੀਆਂ ਦੀ ਵਾਰਦਾਤ
ਇਹ ਦਿਲ ਦਹਿਲਾਉਣ ਵਾਲੀ ਘਟਨਾ ਤਰਨ ਤਾਰਨ ਦੇ ਪਿੰਡ ਉਸਮਾ ਵਿੱਚ ਸਥਿਤ ਪੰਜਾਬ ਕਾਲਜ ਆਫ ਲਾਅ ਵਿੱਚ ਵਾਪਰੀ। ਜਾਣਕਾਰੀ ਮੁਤਾਬਕ, ਫਰਸਟ ਈਅਰ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਉਸਦੇ ਹੀ ਕਲਾਸਮੈਟ ਪ੍ਰਿੰਸ ਰਾਜ ਸਿੰਘ ਨੇ ਕਲਾਸਰੂਮ ਦੇ ਅੰਦਰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਮੁੰਡੇ ਵੱਲੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਦਾਅਵਾ ਕੀਤਾ ਗਿਆ।

ਘਟਨਾ ਕਾਲਜ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਮੁੰਡਾ ਕਾਲਜ ਦੇ ਅੰਦਰ ਹਥਿਆਰ ਲੈ ਕੇ ਕਿਵੇਂ ਦਾਖਲ ਹੋਇਆ ਅਤੇ ਸੁਰੱਖਿਆ ਪ੍ਰਬੰਧ ਕਿੱਥੇ ਫੇਲ੍ਹ ਰਹੇ।

See also  ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਧਾਰਮਿਕ ਮੁਕਾਬਲੇ

ਵਨ ਸਾਈਡ ਲਵ ਅਤੇ ਪਰੇਸ਼ਾਨੀ ਦੇ ਦੋਸ਼
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਿੰਸ ਰਾਜ ਸੰਦੀਪ ਕੌਰ ਨੂੰ ਲਗਾਤਾਰ ਤੰਗ ਕਰਦਾ ਸੀ ਅਤੇ ਉਸਨੂੰ ਵਨ ਸਾਈਡ ਲਵ ਕਰਦਾ ਸੀ। ਪਰਿਵਾਰ ਮੁਤਾਬਕ, ਇਸ ਬਾਰੇ ਕਾਲਜ ਮੈਨੇਜਮੈਂਟ ਅਤੇ ਸਟਾਫ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਨੇ ਦਾਅਵਾ ਕੀਤਾ ਕਿ ਸੰਦੀਪ ਕੌਰ ਦਾ ਚਰਿੱਤਰ ਬਿਲਕੁਲ ਸਾਫ਼ ਸੀ ਅਤੇ ਉਹ ਸਿਰਫ਼ ਆਪਣੀ ਪੜ੍ਹਾਈ ‘ਤੇ ਧਿਆਨ ਦੇ ਰਹੀ ਸੀ।

ਗਰੀਬ ਪਰਿਵਾਰ, ਵੱਡੇ ਸੁਪਨੇ
ਸੰਦੀਪ ਕੌਰ ਇੱਕ ਮਧਮ ਵਰਗ ਦੇ ਪਰਿਵਾਰ ਤੋਂ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਮਾਂ ਮਿਹਨਤ-ਮਜ਼ਦੂਰੀ ਕਰਕੇ ਉਸਨੂੰ ਪੜ੍ਹਾ ਰਹੀ ਸੀ। ਸੰਦੀਪ ਕੌਰ ਅੱਠ ਭੈਣ-ਭਰਾਵਾਂ ਵਿੱਚੋਂ ਦੂਜੇ ਨੰਬਰ ‘ਤੇ ਸੀ। ਸੱਤ ਭੈਣਾਂ ਅਤੇ ਇੱਕ ਦਸ ਸਾਲਾ ਭਰਾ ਵਾਲੇ ਇਸ ਪਰਿਵਾਰ ਨੂੰ ਸੰਦੀਪ ਤੋਂ ਬਹੁਤ ਆਸਾਂ ਸਨ ਕਿ ਉਹ ਪੜ੍ਹ-ਲਿਖ ਕੇ ਘਰ ਦਾ ਸਹਾਰਾ ਬਣੇਗੀ।

ਪਰਿਵਾਰ ਦਾ ਇਨਸਾਫ਼ ਲਈ ਅਡਿੱਗ ਰੁਖ
ਸੰਦੀਪ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ, ਪਰ ਨਾਲ ਹੀ ਇਨਸਾਫ਼ ਲਈ ਅਡਿੱਗ ਵੀ। ਪਰਿਵਾਰ ਨੇ ਕਿਹਾ ਹੈ ਕਿ ਜਦ ਤੱਕ ਪੁਲਿਸ ਮੁੰਡੇ ਦੀ ਸਥਿਤੀ, ਹਥਿਆਰ ਦੀ ਕਾਨੂੰਨੀ ਹਕੀਕਤ ਅਤੇ ਕਾਲਜ ਦੀ ਲਾਪਰਵਾਹੀ ‘ਤੇ ਸਪੱਸ਼ਟ ਜਵਾਬ ਨਹੀਂ ਦਿੰਦੀ, ਉਹ ਚੁੱਪ ਨਹੀਂ ਬੈਠਣਗੇ।

ਇਹ ਮਾਮਲਾ ਸਿਰਫ਼ ਇੱਕ ਵਿਦਿਆਰਥਣ ਦੀ ਮੌਤ ਨਹੀਂ, ਸਗੋਂ ਕਾਲਜਾਂ ਦੀ ਸੁਰੱਖਿਆ, ਵਿਦਿਆਰਥਣਾਂ ਦੀ ਸੁਰੱਖਿਆ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ‘ਤੇ ਵੱਡੇ ਸਵਾਲ ਛੱਡ ਕੇ ਜਾ ਰਿਹਾ ਹੈ।

Source link