Sukhna Lake closed to the general public from today March 26th to 1-30 PM March 28th Sukhna Lake closed: ਸੁਖਨਾ ਲੇਕ ਦੋ ਦਿਨ ਆਮ ਲੋਕਾਂ ਲਈ ਕੀਤੀ ਬੰਦ, ਜਾਣੋ ਕਿਉਂ ਲਿਆ ਫੈਸਲਾ… | ਪੰਜਾਬ ਖ਼ਬਰਾਂ

0
2
Sukhna Lake closed to the general public from today March 26th to 1-30 PM March 28th Sukhna Lake closed: ਸੁਖਨਾ ਲੇਕ ਦੋ ਦਿਨ ਆਮ ਲੋਕਾਂ ਲਈ ਕੀਤੀ ਬੰਦ, ਜਾਣੋ ਕਿਉਂ ਲਿਆ ਫੈਸਲਾ... | ਪੰਜਾਬ ਖ਼ਬਰਾਂ

Last Updated:Mar 26, 2026 5:24 PM ISTSukhna Lake closed- ਅੱਜ 26 ਮਾਰਚ ਤੋਂ ਲੈ ਕੇ 28 ਮਾਰਚ ਦੁਪਹਿਰ 1:30 ਵਜੇ ਤੱਕ ਸੁਖਨਾ ਝੀਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਦੇ ਦਾਖ਼ਲੇ ਉੱਤੇ ਪੂਰਨ ਪਾਬੰਦੀ ਰਹੇਗੀ।News18Sukhna Lake closed : ਚੰਡੀਗੜ੍ਹ ਵਿਚ ਸੁਖਨਾ ਝੀਲ ਉੱਤੇ ਹੋਣ ਵਾਲੇ ਏਅਰ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਡੀਸੀ ਨਿਸ਼ਾਂਤ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਅਤੇ 28 ਮਾਰਚ ਨੂੰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਏਅਰ ਸ਼ੋਅ ਦਾ ਸਮਾਂ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਰਹੇਗਾ। 28 ਮਾਰਚ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਪ੍ਰਸ਼ਾਸਨ ਅਨੁਸਾਰ ਦੋਵਾਂ ਦਿਨਾਂ ਲਈ 10-10 ਹਜ਼ਾਰ ਲੋਕਾਂ ਦੀ ਸਮਰੱਥਾ ਤੈਅ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਐਂਟਰੀ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਨੇ ਚੰਡੀਗੜ੍ਹ ਟੂਰਿਜ਼ਮ ਐਪ ‘ਤੇ ਰਜਿਸਟ੍ਰੇਸ਼ਨ ਕਰਵਾਈ ਹੈ।ਏਅਰ ਸ਼ੋਅ ਦੇ ਮੱਦੇਨਜ਼ਰ ਅੱਜ 26 ਮਾਰਚ ਤੋਂ ਲੈ ਕੇ 28 ਮਾਰਚ ਦੁਪਹਿਰ 1:30 ਵਜੇ ਤੱਕ ਸੁਖਨਾ ਝੀਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਆਮ ਲੋਕਾਂ ਦੇ ਦਾਖ਼ਲੇ ਉੱਤੇ ਪੂਰਨ ਪਾਬੰਦੀ ਰਹੇਗੀ।Read More

Rozana Times

LEAVE A REPLY

Please enter your comment!
Please enter your name here