ਸੁਖਬੀਰ ਬਾਦਲ ਦਰਜ ਕਰਵਉਣਗੇ CM ਭਗਵੰਤ ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ, ਸੀ.ਐਮ ਨੇ ਚੈਂਲੇਜ ਕੀਤਾ ਕਬੂਲ

ਚੰਡੀਗੜ੍ਹ: CM ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ SYL ਮੁਦੇ ਨੂੰ ਲੈ ਕੇ ਗਲਤ ਬਿਆਨਬਾਜ਼ੀ ਦੇ ਦੋਸ਼ ਲਗਾਏ ਹਨ। ਬਾਦਲ ਪਰਿਵਾਰ ਦੇ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ, CM ਭਗਵੰਤ ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਉਣਗੇ। ਅਕਾਲੀ ਦਲ ਦਾ ਕਹਿਣਾ ਹੈ ਕਿ ਸੀ.ਐਮ ਮਾਨ ਨੂੰ ਲੀਗਲ ਨੋਟਿਸ ਭੇਜਿਆ ਗਿਆ ਸੀ ਪਰ ਸੀ.ਐਮ ਮਾਨ ਵੱਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਜਿਸਦੇ ਮੱਦੇਨਜ਼ਰ ਅੱਜ ਸੁਖਬੀਰ ਬਾਦਲ ਮੁਕਤਸਰ ਦੀ ਅਦਾਲਤ ਵਿਚ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਉਣਗੇ।

ਸ: ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖ਼ਰ-ਏ-ਕੌਮ’ ਸਨਮਾਨ ਵਾਪਸ ਲੈਣ ਦੀ ਮੰਗ

ਉਥੇ ਹੀ ਦੂਜੇ ਪਾਸੇ CM ਭਗਵੰਤ ਮਾਨ ਨੇ ਇਕ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਬਾਦਲ ਸਾਹਿਬ ਦਾ ਚੈਲੇਂਜ ਕਬੂਲ ਹੈ। ਉਹ ਹਰ ਹਫ਼ਤੇ ਕੋਰਟ ਤੋਂ ਤਰੀਕ ਲਿਆ ਕਰਨਗੇ। CM ਮਾਨ ਨੇ ਇਹ ਵੀ ਕਿਹਾ ਕਿ ਉਹ ਬਹੁਤ ਜਲਦ ਬਾਦਲ ਪਰਿਵਾਰ ਦੀ ਜਾਇਦਾਦਾਂ ਦਾ ਖੁਲਾਸਾ ਵੀ ਕਰਨਗੇ।

See also  ਕੰਢੀ ਕਨਾਲ ਨਹਿਰ ਦੀ ਰਿਪੇਅਰ ਕਰਵਾਉਣ ਵਿੱਚ ਫੇਂਲ ਰਹੀ ਆਪ ਸਰਕਾਰ