Last Updated:Apr 12, 2026 4:03 PM ISTਰੈਲੀ ‘ਚ ਦਿੱਤਾ ਇੱਕ ਇਸ਼ਾਰਾ ਬਣ ਗਿਆ ਵੱਡਾ ਸਿਆਸੀ ਸੰਕੇਤ… ਕੀ ਤਲਵੰਡੀ ਸਾਬੋ ‘ਚ ਅਕਾਲੀ ਦਲ ਦਾ ਚਿਹਰਾ ਹੁਣ ਫਾਈਨਲ ਹੋ ਗਿਆ?ਅਕਾਲੀ ਦਲ ਵਲੋਂ 1 ਹੋਰ ਉਮੀਦਵਾਰ ਦਾ ਐਲਾਨ ? ਸਿਆਸੀ ਸੰਕੇਤ…ਪੰਜਾਬ ਦੀ ਸਿਆਸਤ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਰਹੀ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨਾਂ ਦਾ ਦੌਰ ਜਾਰੀ ਹੈ। ਇਸੇ ਕੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਿਆਂ ਲਈ ਆਪਣੇ ਚਿਹਰੇ ਸਾਫ਼ ਕੀਤੇ ਜਾ ਰਹੇ ਹਨ, ਜਿਸ ਨਾਲ ਚੋਣੀ ਮੈਦਾਨ ਹੋਰ ਵੀ ਗਰਮ ਹੁੰਦਾ ਜਾ ਰਿਹਾ ਹੈ।ਤਾਜ਼ਾ ਘਟਨਾ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ਹਲਕੇ ਲਈ ਆਪਣਾ ਪੱਤਾ ਖੋਲ੍ਹ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਸਿੱਧਾ ਨਾਮ ਲੈਣ ਤੋਂ ਗੁਰੇਜ਼ ਕੀਤਾ, ਪਰ ਆਪਣੇ ਸੰਬੋਧਨ ਦੌਰਾਨ ਦਿੱਤੇ ਇਸ਼ਾਰਿਆਂ ਨਾਲ ਇਹ ਲਗਭਗ ਸਪਸ਼ਟ ਹੋ ਗਿਆ ਕਿ ਪਾਰਟੀ ਇਸ ਹਲਕੇ ਤੋਂ ਰਵੀਪ੍ਰੀਤ ਸਿੰਘ ਸਿੱਧੂ ਨੂੰ ਹੀ ਮੈਦਾਨ ਵਿੱਚ ਉਤਾਰਣ ਦੀ ਤਿਆਰੀ ਕਰ ਰਹੀ ਹੈ।ਤਲਵੰਡੀ ਸਾਬੋ ਵਿੱਚ ਆਯੋਜਿਤ ‘ਪੰਜਾਬ ਬਚਾਓ ਰੈਲੀ’ ਦੌਰਾਨ ਸੁਖਬੀਰ ਬਾਦਲ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਰਵੀਪ੍ਰੀਤ ਸਿੰਘ ਸਿੱਧੂ ਦੇ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਮੰਗਿਆ। ਉਨ੍ਹਾਂ ਨੇ ਸਿੱਧੂ ਨੂੰ ਆਪਣਾ ‘ਛੋਟਾ ਭਰਾ’ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇ।ਰੈਲੀ ਦੌਰਾਨ ਸੁਖਬੀਰ ਬਾਦਲ ਨੇ ਭਰੋਸਾ ਦਿਵਾਇਆ ਕਿ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹਲਕੇ ਨਾਲ ਜੁੜੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸੋਚ ਸੱਤਾ ਹਾਸਲ ਕਰਨ ਦੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦੀ ਹੈ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਜਿੰਨੇ ਵੀ ਵੱਡੇ ਵਿਕਾਸ ਕਾਰਜ ਹੋਏ ਹਨ, ਉਹ ਅਕਾਲੀ ਦਲ ਦੀਆਂ ਸਰਕਾਰਾਂ ਦੇ ਦੌਰਾਨ ਹੀ ਸੰਭਵ ਹੋਏ ਹਨ। ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਵਿਜ਼ਨ ਦੀ ਵੀ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਤਰੱਕੀ ਲਈ ਯੋਜਨਾਵਾਂ ਬਾਰੇ ਸੰਕੇਤ ਦਿੱਤੇ।ਇਸ ਐਲਾਨ ਨਾਲ ਤਲਵੰਡੀ ਸਾਬੋ ਹਲਕੇ ਦੀ ਸਿਆਸਤ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਹੁਣ ਸਭ ਦੀ ਨਿਗਾਹ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਪਾਰਟੀ ਵੱਲੋਂ ਅਧਿਕਾਰਿਕ ਐਲਾਨ ਕਦੋਂ ਕੀਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਇਸ ਦਾ ਕੀ ਜਵਾਬ ਦਿੰਦੀਆਂ ਹਨ।Location :Bathinda,PunjabRead More
- Advertisement -
Recent Posts
Most Popular
ਮੁੱਖ ਬੁਲਾਰੇ ਤੇ ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ ਵਿਸਾਖੀ ਨੂੰ ਸਮਰਪਿਤ...
ਅੰਮ੍ਰਿਤਸਰ/ਅਜਨਾਲਾ, 12 ਅਪ੍ਰੈਲ ()- ਅੱਜ ਮਾਝਾ ਵਿਰਾਸਤ ਟਰੱਸਟ ਰਜਿ: ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ ਦੇ ਪ੍ਰਧਾਨ ਐੱਸ ਪ੍ਰਸ਼ੋਤਮ ਦੀ ਵਿਸਾਖੀ ਨੂੰ ਸਮਰਪਿਤ ‘ਕਦੋਂ ਪਰਤਣਗੇ...
ਰਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ’ ਵਿੱਚ ਆਯੋਜਿਤ ਸਿਹਤ ਕੈਂਪ ਰਾਹੀਂ ਮੈਂਬਰਾਂ ਅਤੇ ਸਟਾਫ ਲਈ...
*ਪਟਿਆਲਾ; — 12 ਅਪ੍ਰੈਲ 2026:*
ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ (ਆਰਜੀਐਮਸੀ), ਪਟਿਆਲਾ ਵਿੱਚ 11 ਅਤੇ 12 ਅਪ੍ਰੈਲ ਨੂੰ ਲੱਗੇ ਦੋ ਦਿਨੀਂ ਸਿਹਤ ਕੈਂਪ ਵਿੱਚ ਮੈਂਬਰਾਂ,...
patiala wife calls lover shoots husband cctv viral family dispute case hs | ਪਟਿਆਲਾ...
Last Updated:Apr 12, 2026 9:06 PM ISTਸੀਸੀਟੀਵੀ ‘ਚ ਕੈਦ ਹੋਈ ਦਰਦਨਾਕ ਸੱਚਾਈ… ਕਿਵੇਂ ਇੱਕ ਘਰ ਦੇ ਅੰਦਰ ਬਣਿਆ ਮਾਹੌਲ ਬਣ ਗਿਆ ਜਾਨਲੇਵਾ ਹਮਲੇ ਦਾ...
ਦੀਪਕ ਬਾਲੀ ਨੇ ਸੰਤ ਮਹਾਪੁਰਸ਼ਾਂ ਦਾ ਕੀਤਾ ਧੰਨਵਾਦ, ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼...
ਚੰਡੀਗੜ੍ਹ, 12 ਅਪ੍ਰੈਲ
ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਉਨ੍ਹਾਂ ਸੰਤ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜੋ ਮਾਨਯੋਗ ਮੁੱਖ ਮੰਤਰੀ ਦੀ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ, ਕੇਂਦਰ ਵੱਲੋਂ ਕੰਡਿਆਲੀ ਤਾਰ...
ਤਲਵੰਡੀ ਸਾਬੋ, 12 ਅਪ੍ਰੈਲ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਕੇਂਦਰ ਨੇ ਸਰਹੱਦੀ ਕੰਡਿਆਲੀ ਤਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ...















