ਸਰਹਿੰਦ ਨਹਿਰ ‘ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 21 ਦਿਨਾਂ ਲਈ ਬੰਦ ਰਹੇਗੀ

ਚੰਡੀਗੜ੍ਹ, 22 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸਿੱਧਵਾਂ ਬ੍ਰਾਂਚ ਨੂੰ 21 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰਖਦਿਆਂ ਹੋਇਆਂ ਸਿੱਧਵਾਂ ਬ੍ਰਾਂਚ, ਜੋ ਸਰਹਿੰਦ ਨਹਿਰ ਵਿੱਚੋਂ ਨਿਕਲਦੀ ਹੈ, ਉਤੇ ਪੁਲਾਂ ਦੀ ਉਸਾਰੀ ਦੇ ਕੰਮਾਂ ਨੂੰ ਕਰਵਾਉਣ ਲਈ 21 ਦਸੰਬਰ, 2023 ਤੋਂ 10 ਜਨਵਰੀ 2024 ਤੱਕ (ਦੋਵੇਂ ਦਿਨਾਂ ਸਮੇਤ) 21 ਦਿਨਾਂ ਦੀ ਬੰਦੀ ਹੋਵੇਗੀ। ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

 

See also  ਬੇਮੌਸਮੀ ਬਾਰਿਸ਼ ਹੋਣ ਕਾਰਨ ਹਾੜੀ ਦੀਆ ਫਸਲਾਂ ਤੇ ਪਿਆ ਅਸਰ