SGPC ਪ੍ਰਧਾਨ ਹਰਹਿੰਦਰ ਸਿੰਘ ਧਾਮੀ ਪਟਿਆਲਾ ਜੇਲ੍ਹ ‘ਚ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ

ਪਟਿਆਲਾ: ਅੱਜ SGPC ਪ੍ਰਧਾਨ ਹਰਹਿੰਦਰ ਸਿੰਘ ਧਾਮੀ ਪਟਿਆਲਾ ਪਹੁੰਚੇ ਹਨ। ਅੱਜ ਉਹ ਪਟਿਆਲਾ ਜੇਲ੍ਹ ਵਿਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਰਾਜੋਆਣਾ ਵੱਲੋਂ SGPC ਖਿਲਾਫ਼ ਨਾਰਾਜ਼ਗੀ ਜਤਾਈ ਗਈ ਸੀ। SGPC ਵੱਲੋਂ ਰਹਿਮ ਦੀ ਅਪੀਲ ਤੇ ਕੋਈ ਫੈਸਲਾ ਨਾ ਹੋਣ ਤੇ ਬਲਵੰਤ ਸਿੰਘ ਰਾਜੋਆਣਾ ਨਾਰਾਜ਼ ਚੱਲ ਰਹੇ ਸੀ।

BIG NEWS : ਗਵਰਨਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਧਮਾਕਾ,ਪੰਜਾਬ ਭਵਨ ਵੱਲ ਨੂੰ ਪਾਤੇ ਚਾਲੇ !

ਤੁਹਾਨੂੰ ਦੱਸ ਦਈਏ ਕਿ ਰਹਿਮ ਦੀ ਅਪੀਲ ਤੇ ਰਾਜੋਆਣਾ ਵੱਲੋਂ ਪਟੀਸ਼ਨ ਪਾਈ ਗਈ ਹੈ, ਇਸ ਤੋਂ ਪਹਿਲਾ 2022 ‘ਚ SGPC ਨੇ ਰਾਸ਼ਟਰਪਤੀ ਕੋਲ ਇਸ ਪਟੀਸ਼ਨ ਨੂੰ ਪਾਇਆ ਗਿਆ ਸੀ ਜਿਸ ਤੇ ਹੱਲੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਫ਼ੈਸਲਾਂ ਨਹੀਂ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਸੀਂ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਾਉਣ ਦੀ ਅਪੀਲ ਸੀ। ਰਾਜੋਆਣਾ ਵੱਲੋਂ 1 ਦਸੰਬਰ ਤੋਂ ਭੁੱਖ ਹੜਤਾਲ ਤੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ।

See also  ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਗੁੱਸੇ ਵਿੱਚ ਲੋਕਾਂ ਨੇ ਲਾ ਦਿੱਤਾ ਧਰਨਾ