ਪੰਜਾਬ ‘ਚ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗੀ ਹੱਡ ਚਿਰਵੀ ਠੰਡ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਚੰਡੀਗੜ੍ਹ: ਪੰਜਾਬ ‘ਚ ਲਗਾਤਾਰ ਹੋ ਰਹੀ ਠੰਡ ਤੋਂ ਆਉਣ ਵਾਲੇ ਸਮੇਂ ਵਿਚ ਵੀ ਰਾਹਤ ਮਿਲਣ ਦਟ ਕੋਈ ਸੰਕੇਂਤ ਨਹੀਂ ਹਨ। ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ ਭਰ ਵਿਚ ਠੰਡ ਲਗਾਤਾਰ ਵੱਧੀ ਹੈ। ਠੰਡ ਵੱਧਣ ਨਾਲ ਧੁੰਦ ‘ਚ ਵੀ ਵਾਧਾ ਦੇਖਿਆ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਓਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਬੀਤੀ ਰਾਤ ਨਿਊਨਤਮ ਤਾਪਮਾਨ 5.7 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਦਿਨ ਦਾ ਅਧਿਕਤਮ ਤਾਪਮਾਨ 16.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੋ ਸਾਧਾਰਨ ਤੋਂ 2 ਡਿਗਰੀ ਘੱਟ ਹੈ।

ਪੰਜਾਬ ਸਰਕਾਰ ਨੇ ਮਾਘੀ ਮੇਲੇ ਦੌਰਾਨ ਘੋੜਿਆਂ ਸਬੰਧੀ ਗਤੀਵਿਧੀਆਂ ਨੂੰ ਦਿੱਤੀ ਪ੍ਰਵਾਨਗੀ

ਉਥੇ ਹੀ ਦੂਜੇ ਪਾਸੇ ਠੰਡ ਦਾ ਅਸਰ ਜਹਾਜ਼ਾ ਅਤੇ ਟਰੇਨਾਂ ਉਤੇ ਦੇਖਣ ਨੂੰ ਮਿਲ ਰਿਹਾ। ਧੁੰਦ ਕਾਰਨ ਵਿਜ਼ੀਬਿਲਟੀ ਵੀ 50 ਮੀਟਰ ਤੋਂ ਘੱਟ ਰਹਿ ਗਈ ਹੈ ਜਿਸ ਕਾਰਨ ਕਈ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। 50 ਤੋਂ ਵੱਧ ਟਰੇਨਾਂ ਨੂੰ ਕੈਂਸਲ ਕੀਤਾ ਗਿਆ ਹੈ। ਅੱਜ ਧੁੱਪ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੈ।

See also  ਥਾਣਾ ਮਜੀਠਾ ਰੋਡ ਦੀ ਪੁਲੀਸ ਨੂੰ ਮਿਲੀ ਵੱਡੀ ਕਾਮਯਾਬੀ ਇੱਕ ਪਿਸਤੋਲ ਅਤੇ ਤਿੰਨ ਰੌਂਦ ਸਣੇ ਦੋ ਦੋਸ਼ੀ ਕੀਤੇ ਕਾਬੂ