ਅਯੁੱਧਿਆ ‘ਚ ਰਾਮਲੱਲਾ ਆਪਣੇ ਸਿਹਾਸਣ ‘ਤੇ ਵਿਰਾਜੇ

ਅਯੁੱਧਿਆ: ਅੱਜ ਪੂਰੇ ਭਾਰਤ ਵਿਚ ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਉਤਸਾਹ ਨਜ਼ਰ ਆ ਰਿਹਾ। ਅੱਜ PM ਮੋਦੀ ਵੱਲੋਂ ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਇਸ ਵੱਡੇ ਪ੍ਰਤਿਸ਼ਠਾ ਦੀ ਪ੍ਰਕਿਰਿਆ ਦੇ ਸਮੇਂ RSS ਮੁੱਖੀ ਮੋਹਨ ਭਾਗਵਤ ਵੀ ਉਥੇ ਮੌਜੂਦ ਸੀ।

ਅਯੁੱਧਿਆ ਰਾਮ ਰੰਗ ‘ਚ ਰੰਗੀ ਹੋਈ ਨਜ਼ਰ ਆ ਰਹੀ ਸੀ। ਪਹਿਲਾਂ ਸਵੇਰੇ ਰਾਮਲਲਾ ਨੂੰ ਮੰਤਰਾਂ ਦੇ ਜਾਪ ਨਾਲ ਜਗਾਇਆ ਗਿਆ। ਇਸ ਉਪਰੰਤ ਵੈਦਿਕ ਮੰਤਰਾਂ ਨਾਲ ਅਰਦਾਸ ਕੀਤੀ ਗਈ। ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੀ ਸ਼ੁਰੂਆਤ 10 ਵਜੇ ਤੋਂ ਸ਼ੰਖਾਂ ਸਮੇਤ 50 ਤੋਂ ਵੱਧ ਸੰਗੀਤਕ ਸਾਜ਼ਾਂ ਦੀ ਗੂੰਜ ਨਾਲ ਹੋਈ।

ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੰਡਾਲ ਵਿੱਚ ਵਸੋਧਰਾ ਪੂਜਾ ਕੀਤੀ ਜਾਵੇਗੀ। ਰਿਗਵੇਦ ਅਤੇ ਸ਼ੁਕਲ ਯਜੁਰਵੇਦ ਦੀਆਂ ਸ਼ਾਖਾਵਾਂ ਦੇ ਹੋਮ ਅਤੇ ਪਰਾਯਣ ਹੋਣਗੇ। ਇਸ ਤੋਂ ਬਾਅਦ ਸ਼ਾਮ ਨੂੰ ਪੂਰਨਾਹੂਤੀ ਹੋਵੇਗੀ ਅਤੇ ਦੇਵੀ-ਦੇਵਤਿਆਂ ਦਾ ਵਿਸਰਜਨ ਕੀਤਾ ਜਾਵੇਗਾ।

See also  ਪਦਰਾਣਾ ਚ ਚੋਰਾਂ ਵੱਲੋਂ ਇੱਕ ਘਰ ਨੂੰ ਬਣਾਇਆ ਗਿਆ ਨਿਸ਼ਾਨਾ, ਮੌਕੇ ਤੇ ਚੋਰ ਹੋਏ ਫਰਾਰ