punjab road safety force saves lives in two years says baltej pannu hs |

Last Updated:

ਹਾਈਵੇਅ ‘ਤੇ ਹੋ ਰਹੀਆਂ ਮੌਤਾਂ ਅਚਾਨਕ ਕਿਵੇਂ ਘੱਟ ਹੋ ਗਈਆਂ? ਇੱਕ ਫੋਰਸ ਨੇ ਸਿਰਫ਼ ਇੱਕ ਸਾਲ ‘ਚ 940 ਜਾਨਾਂ ਬਚਾ ਲਈਆਂ। ਪੂਰੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ।

CM ਮਾਨ ਦੇ ਡ੍ਰੀਮ ਪ੍ਰੋਜੈਕਟ SSF ਨੇ ਬਦਲ ਦਿੱਤੀ ਪੰਜਾਬ ਦੇ ਹਾਈਵੇਅ ਦੀ ਤਸਵੀਰ

ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (ਐਸਐਸਐਫ) ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ ਅਤੇ ਇਸ ਦੌਰਾਨ ਇਸ ਦੀ ਕਾਰਗੁਜ਼ਾਰੀ ਨੇ ਹਾਈਵੇਅ ਸੁਰੱਖਿਆ ਨੂੰ ਲੈ ਕੇ ਇੱਕ ਨਵਾਂ ਮਾਪਦੰਡ ਕਾਇਮ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਸਐਸਐਫ ਦੀ ਦੋ ਸਾਲਾਂ ਦੀ ਸਫਲ ਯਾਤਰਾ ਸਾਂਝੀ ਕਰਦਿਆਂ ਕਿਹਾ ਕਿ ਇਹ ਫੋਰਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਸਾਹਮਣੇ ਆਈ ਹੈ।

ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐਸਐਸਐਫ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਸਾਲ 2023 ਦੌਰਾਨ ਪੰਜਾਬ ਦੇ ਹਾਈਵੇਅ ‘ਤੇ ਹਾਦਸਿਆਂ ਕਾਰਨ 1,955 ਮੌਤਾਂ ਦਰਜ ਕੀਤੀਆਂ ਗਈਆਂ ਸਨ। ਐਸਐਸਐਫ ਦੀ ਤਾਇਨਾਤੀ ਅਤੇ ਸੁਚੱਜੇ ਪ੍ਰਬੰਧਾਂ ਤੋਂ ਬਾਅਦ ਸਾਲ 2024 ਵਿੱਚ ਇਹ ਅੰਕੜਾ ਘਟ ਕੇ 1,016 ਰਹਿ ਗਿਆ। ਇਸਦਾ ਸਿੱਧਾ ਮਤਲਬ ਹੈ ਕਿ ਸਿਰਫ਼ ਇੱਕ ਸਾਲ ਵਿੱਚ 940 ਕੀਮਤੀ ਜਾਨਾਂ ਬਚਾਈਆਂ ਗਈਆਂ ਹਨ ਅਤੇ ਘਾਤਕ ਹਾਦਸਿਆਂ ਵਿੱਚ ਲਗਭਗ 50 ਫੀਸਦੀ ਦੀ ਕਮੀ ਆਈ ਹੈ।

ਉਨ੍ਹਾਂ ਕਿਹਾ ਕਿ ਐਸਐਸਐਫ ਹੇਠਾਂ ਕਰੀਬ 1,500 ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਜਵਾਨ ਫੁੱਲ-ਟਾਈਮ ਤੌਰ ‘ਤੇ ਤਾਇਨਾਤ ਹਨ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ. ਜਾਂ ਹੋਰ ਡਿਊਟੀ ਲਈ ਹਟਾਇਆ ਨਹੀਂ ਜਾਂਦਾ। ਹਰ 30 ਕਿਲੋਮੀਟਰ ਦੀ ਦੂਰੀ ‘ਤੇ ਪੂਰੀ ਤਰ੍ਹਾਂ ਸਾਜੋ-ਸਮਾਨ ਨਾਲ ਲੈਸ ਐਸਐਸਐਫ ਵਾਹਨ ਮੌਜੂਦ ਹਨ, ਜਿਸ ਨਾਲ ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਸੰਭਵ ਹੋ ਸਕੀ ਹੈ।

ਬਲਤੇਜ ਪੰਨੂ ਨੇ ਦੱਸਿਆ ਕਿ ਐਸਐਸਐਫ ਦੀਆਂ ਟੀਮਾਂ 6 ਤੋਂ 8 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਜਾਂਦੀਆਂ ਹਨ, ਜੋ ਕਿ ਕਈ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਮੰਨਿਆ ਜਾਂਦਾ ਹੈ। ਇਹ ਵਾਹਨ ਫਸਟ-ਏਡ ਸਹੂਲਤਾਂ, ਬਚਾਅ ਉਪਕਰਨਾਂ ਅਤੇ ਕਟਰਾਂ ਨਾਲ ਲੈਸ ਹਨ, ਜਦਕਿ ਜਵਾਨਾਂ ਨੂੰ ਪੀੜਤਾਂ ਨੂੰ ਵਾਹਨਾਂ ‘ਚੋਂ ਸੁਰੱਖਿਅਤ ਬਾਹਰ ਕੱਢ ਕੇ ਤੁਰੰਤ ਡਾਕਟਰੀ ਸਹਾਇਤਾ ਦੇਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ।

See also  BIG NEWS: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਬੱਝਣ ਜਾ ਰਹੇ ਨੇ ਵਿਆਹ ਦੇ ਬੱਧਨ 'ਚ

ਉਨ੍ਹਾਂ ਅੱਗੇ ਕਿਹਾ ਕਿ ਐਸਐਸਐਫ ਦੀ ਲਗਾਤਾਰ ਮੌਜੂਦਗੀ ਨਾਲ ਹਾਦਸਿਆਂ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ਲਗਭਗ ਖਤਮ ਹੋ ਚੁੱਕੀ ਹੈ ਅਤੇ ਹਾਈਵੇਅ ‘ਤੇ ਹੋਰ ਅਪਰਾਧਕ ਘਟਨਾਵਾਂ ਵਿੱਚ, ਖਾਸ ਕਰਕੇ ਰਾਤ ਦੇ ਸਮੇਂ, ਵੱਡੀ ਕਮੀ ਦਰਜ ਕੀਤੀ ਗਈ ਹੈ।

ਐਸਐਸਐਫ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡ੍ਰੀਮ ਪ੍ਰੋਜੈਕਟ ਦੱਸਦਿਆਂ ਪੰਨੂ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਹਰ ਰੋਜ਼ ਜਾਨਾਂ ਬਚਾਉਣ ਵਾਲੇ ਨਤੀਜੇ ਦੇ ਰਹੀ ਹੈ। ਉਨ੍ਹਾਂ ਨੇ ਐਸਐਸਐਫ ਦੇ ਸਾਰੇ ਜਵਾਨਾਂ ਅਤੇ ਸਹਿਯੋਗੀ ਸਟਾਫ ਨੂੰ ਉਨ੍ਹਾਂ ਦੀ ਨਿਸ਼ਠਾ ਅਤੇ ਸਮਰਪਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਕਿਸੇ ਵੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ।

Source link