ਸੰਗਰੂਰ ਤੋਂ ਰਿਟਾਇਰਡ PCS ਅਧਿਕਾਰੀ ਪ੍ਰੀਤਮ ਸਿੰਘ ਜੌਹਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।Punjab: ਰਿਟਾਇਰਡ PCS ਅਫਸਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
ਸੰਗਰੂਰ ਤੋਂ ਰਿਟਾਇਰਡ PCS ਅਧਿਕਾਰੀ ਪ੍ਰੀਤਮ ਸਿੰਘ ਜੌਹਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ 65 ਸਾਲ ਦੀ ਸਰਕਾਰੀ ਸੇਵਾ ਬਾਅਦ ਹੁਣ ਲੋਕ ਸੇਵਾ ਲਈ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ। ਪ੍ਰੀਤਮ ਸਿੰਘ ਜੌਹਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਸਡੀਐਮ, ਵਧੀਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਵਜੋਂ ਰਹਿ ਚੁੱਕੇ ਹਨ।ਪ੍ਰੀਤਮ ਸਿੰਘ ਜੌਹਲ ਨੇ ਕਿਹਾ ਕਿ, “ਮੇਰਾ ਸਰਵਿਸ ਰਿਕਾਰਡ ਬੇਦਾਗ ਰਿਹਾ, ਲੋਕ ਮੇਰੇ ਕੰਮ ਨੂੰ ਜਾਣਦੇ ਹਨ। ਉਨ੍ਹਾਂ ਨੇ ਬੱਸ ਦੀ ਦੋ ਨੰਬਰ ਸੀਟ ‘ਤੇ ਬੈਠ ਕੇ ਜਾਣ ਦਾ ਕੀਤਾ ਵਾਅਦਾ।ਜਿਹੜੀ ਗੱਡੀ ਮਿਲੇਗੀ, ਉਹ ਲੋਕਾਂ ਦੇ ਕੰਮ ਲਈ ਹੋਵੇਗੀ, ਨਿੱਜੀ ਵਰਤੋਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਚੰਗੀ ਪਾਰਟੀ ਨੇ ਅਪਰੋਚ ਕੀਤਾ ਅਤੇ ਉਨ੍ਹਾਂ ਦੀਆਂ ਨੀਤੀਆਂ ਠੀਕ ਲੱਗੀਆਂ ਤਾਂ ਪਾਰਟੀ ਟਿਕਟ ‘ਤੇ ਚੋਣ ਲੜਣਗੇ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਣ ਦਾ ਸੰਕੇਤ ਦਿੱਤਾ ਹੈ।
ਪ੍ਰੀਤਮ ਸਿੰਘ ਜੌਹਲ ਨੇ ਕਿਹਾ – “ਅੱਜ ਲੋਕ ਪਾਰਟੀ ਨਹੀਂ, ਇਨਸਾਨ ਦੇਖ ਕੇ ਵੋਟ ਪਾਂਦੇ ਹਨ। ਪ੍ਰੀਤਮ ਸਿੰਘ ਜੌਹਲ ਨੇ ਨੇ ਆਪਣੇ ਇਲਾਕੇ ਦੇ ਲੋਕਾਂ ‘ਤੇ ਪੂਰਾ ਭਰੋਸਾ ਜਤਾਇਆ ਹੈ। ਪ੍ਰੀਤਮ ਸਿੰਘ ਜੌਹਲ ਨੇ ਜ਼ਿਆਦਾਤਰ ਕਾਰਜਕਾਲ ਸੰਗਰੂਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਵਜੋਂ ਬਿਤਾਇਆ ਹੈ।















