ਫਗਵਾੜਾ ‘ਚ ਬੇਅਦਬੀ ਕਰਨ ਆਏ ਮੁਲਜ਼ਮ ਨੂੰ ਨਿਹੰਗ ਸਿੰਘ ਨੇ ਮੌਕੇ ਤੇ ਦਿੱਤੀ ਸਜ਼ਾ

ਫਗਵਾੜਾ: ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਦੀਆਂ ਜਾ ਰਹੀਆ ਹਨ। ਹੁਣ ਇਕ ਵਾਰ ਫਿਰ ਤੋਂ ਫਗਵਾੜਾ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇਥੇ ਸਥਿਤ ਚੌੜਾ ਖੂਹ ਗੁਰਦੁਆਰਾ ਸਾਹਿਬ ‘ਚ ਬੇਅਦਬੀ ਨੂੰ ਅੰਜਾਮ ਦੇਣ ਲਈ ਅੰਦਰ ਆਏ ਇਕ ਵਿਅਕਤੀ ਨੂੰ ਨਿਹੰਗ ਸਿੰਘ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ, ਜਿਸ ਨੇ ਵੀਡੀਓ ਰਾਂਹੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ਨਿਹੰਗ ਵੱਲੋਂ ਹੀ ਕਤਲ ਤੋਂ ਪਹਿਲਾਂ ਬਣਾਈ ਗਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਚੌੜਾ ਖੂਹ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਖੁਦ ਨੂੰ ਬੰਦ ਕਰ ਲਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

Bhagwant Mann ਨੂੰ ਜਾਨੋਂ ਮਾਰਨ ਦੀ ਧਮਕੀ! ਖਾਲਿਸਤਾਨੀ ਪੰਨੂ ਨੇ ਕੀਤਾ ਐਲਾਨ? ਕਹਿੰਦਾ 26 ਜਨਵਰੀ ਨੂੰ ਕਰੂੰ ਕਾਂ+ਡ

ਨੌਜਵਾਨ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੂੰ ਕਿਸੇ ਸੁੱਖੀ ਨਾਮ ਦੇ ਵਿਅਕਤੀ ਨੇ ਬੇਅਦਬੀ ਕਰਨ ਲਈ ਪੈਸੇ ਦਿੱਤੇ ਸਨ ਪਰ ਉਸ ਨੇ ਬੇਅਦਬੀ ਨਹੀਂ ਕੀਤੀ ਹੈ। ਨੌਜਵਾਨ ਨੇ ਕਿਹਾ ਕਿ ਉਸ ਨੂੰ 2-3 ਹਜ਼ਾਰ ਦੇਣ ਦੀ ਗੱਲ ਕਹੀ ਗਈ ਸੀ ਤੇ ਕਿਹਾ ਸੀ ਕਿ ਗੁਰੂ ਘਰ ਵਿਚ ਗਾਲ੍ਹਾਂ ਲਿਖਣੀਆਂ ਹਨ ਤੇ ਗੁਰਬਾਣੀ ਦੀ ਬੇਅਦਬੀ ਕਰਨੀ ਹੈ। ਨੌਜਵਾਨ ਦੀ ਵੀਡੀਓ ਕਤਲ ਤੋਂ ਪਹਿਲਾਂ ਦੀ ਹੈ। ਗੁਰੂ ਘਰ ਵਿਚ ਭਾਰੀ ਪੁਲਿਸ ਫੋਰਸ ਤੈਨਾਤ ਹੋ ਗਈ ਹੈ ਤੇ ਹੁਣ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

See also  ਸ਼ਿਵ ਸੈਨਾ ਆਗੂ ਵਲੋ ਬਟਾਲਾ ਸ਼ਹਿਰ ਅੰਦਰ ਦੇਹ ਵਪਾਰ ਦੇ ਖੁੱਲੇ ਅੱਡੇ ਰੂਪੀ ਹੋਟਲਾਂ ਉਤੇ ਚੁੱਕੇ ਸਵਾਲ