Last Updated:Mar 05, 2026 1:32 PM ISTਨੈਂਸੀ ਗਰੇਵਾਲ ਦੇ ਕਤਲ ਤੋਂ ਬਾਅਦ ਉਸ ਦੀ ਭੈਣ ਅਲੀਸ਼ਾ ਨੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਦੇ ਮੁਤਾਬਕ ਨੈਂਸੀ ਪੇਸ਼ੇ ਤੋਂ ਨਰਸ ਸੀ ਅਤੇ ਮਰੀਜ਼ ਨੂੰ ਦੇਖਣ ਗਈ ਹੋਈ ਸੀ। ਪਰ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਤਾਂ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।+
ਨੈਂਸੀ ਗਰੇਵਾਲ ਬਾਰੇ ਉਸਦੀ ਭੈਣ ਦੇ ਵੱਡੇ ਖੁਲਾਸੇ, “ਘਰੇ ਨਹੀਂ ਹੋਇਆ ਕਤਲ…”ਕੈਨੇਡਾ ਵਿੱਚ ਕਤਲ ਹੋਈ ਪੰਜਾਬੀ ਮੂਲ ਦੀ ਨੈਂਸੀ ਗਰੇਵਾਲ ਦੇ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ। ਇਸ ਦਰਮਿਆਨ ਨੈਂਸੀ ਗਰੇਵਾਲ ਦੀ ਭੈਣ ਅਲੀਸ਼ਾ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੇ ਇਸ ਕਤਲ ਦੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।ਅਲੀਸ਼ਾ ਦੇ ਮੁਤਾਬਕ ਨੈਂਸੀ ਗਰੇਵਾਲ ਦਾ ਕਤਲ ਕਿਸੇ ਅਚਾਨਕ ਝਗੜੇ ਜਾਂ ਹਾਦਸੇ ਦਾ ਨਤੀਜਾ ਨਹੀਂ ਸੀ, ਬਲਕਿ ਇਸ ਨੂੰ ਪੂਰੀ ਯੋਜਨਾ ਨਾਲ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨੈਂਸੀ ਪੇਸ਼ੇ ਤੋਂ ਨਰਸ ਸੀ ਅਤੇ ਉਹ ਉਸ ਦਿਨ ਇੱਕ ਮਰੀਜ਼ ਨੂੰ ਦੇਖਣ ਲਈ ਉਸ ਦੇ ਘਰ ਗਈ ਹੋਈ ਸੀ।ਅਲੀਸ਼ਾ ਨੇ ਦੱਸਿਆ ਕਿ ਨੈਂਸੀ ਜਦੋਂ ਮਰੀਜ਼ ਦੇ ਘਰ ਤੋਂ ਆਪਣਾ ਕੰਮ ਮੁਕਾ ਕੇ ਬਾਹਰ ਨਿਕਲੀ, ਤਦੋਂ ਹੀ ਇਕ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਹਮਲਾ ਇੰਨਾ ਅਚਾਨਕ ਸੀ ਕਿ ਨੈਂਸੀ ਨੂੰ ਆਪਣੇ ਬਚਾਅ ਦਾ ਮੌਕਾ ਵੀ ਨਹੀਂ ਮਿਲਿਆ।ਉਨ੍ਹਾਂ ਦੱਸਿਆ ਕਿ ਇਹ ਘਟਨਾ ਮਰੀਜ਼ ਦੇ ਘਰ ਦੇ ਬਾਹਰ ਹੀ ਵਾਪਰੀ। ਹਮਲਾਵਰ ਨੇ ਨੈਂਸੀ ‘ਤੇ ਲਗਾਤਾਰ ਚਾਕੂ ਨਾਲ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜ਼ਿੰਦਗੀ ਨਹੀਂ ਬਚ ਸਕੀ।ਅਲੀਸ਼ਾ ਦਾ ਮੰਨਣਾ ਹੈ ਕਿ ਇਹ ਹਮਲਾ ਆਮ ਘਟਨਾ ਨਹੀਂ ਸੀ, ਸਗੋਂ ਇਸ ਦੇ ਪਿੱਛੇ ਪੂਰੀ ਯੋਜਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਨੈਂਸੀ ਦਾ ਕਤਲ ਪ੍ਰੀ-ਪਲਾਨਡ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ।ਨੈਂਸੀ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਚਾਹੁੰਦੇ ਹਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ।ਇਸ ਮਾਮਲੇ ਨੇ ਕੈਨੇਡਾ ਅਤੇ ਪੰਜਾਬ ਦੋਹਾਂ ਥਾਵਾਂ ‘ਤੇ ਚਰਚਾ ਛੇੜ ਦਿੱਤੀ ਹੈ। ਲੋਕ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਜਾਂਚ ਤੋਂ ਬਾਅਦ ਆਖ਼ਿਰ ਇਸ ਕਤਲ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਸਾਹਮਣੇ ਆਉਂਦੀ ਹੈ।Read More














