Last Updated:
ਵਿਦੇਸ਼ ਵਿੱਚ ਫਾਇਰਿੰਗ ਅਤੇ ਸੋਸ਼ਲ ਮੀਡੀਆ ’ਤੇ ਖੁੱਲ੍ਹੀ ਧਮਕੀ। ਪੁਰਾਣੀ ਵੀਡੀਓ ਤੋਂ ਲੈ ਕੇ ਤਾਜ਼ਾ ਦਾਅਵੇ ਤੱਕ, ਗੈਂਗ ਵਾਰ ਕਿੱਧਰ ਨੂੰ ਜਾ ਰਹੀ ਹੈ? ਪੂਰੀ ਕਹਾਣੀ ਕਈ ਸਵਾਲ ਛੱਡ ਜਾਂਦੀ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਸਰਗਰਮ ਗੈਂਗਸਟਰ ਨੈੱਟਵਰਕ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ’ਤੇ ਪੁਰਤਗਾਲ ਵਿੱਚ ਹਮਲਾ ਹੋਣ ਦਾ ਦਾਅਵਾ ਸਾਹਮਣੇ ਆਇਆ ਹੈ, ਜਿਸ ਨਾਲ ਗੈਂਗ ਵਾਰ ਦੀ ਅੱਗ ਸਰਹੱਦਾਂ ਤੋਂ ਪਾਰ ਤੱਕ ਫੈਲਦੀ ਦਿੱਖ ਰਹੀ ਹੈ। ਇਸ ਮਾਮਲੇ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਰਣਦੀਪ ਮਲਿਕ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਦਾਅਵੇ ਅਨੁਸਾਰ, ਪੁਰਤਗਾਲ ਵਿੱਚ ਸ਼ਹਿਜ਼ਾਦ ਭੱਟੀ ’ਤੇ ਫਾਇਰਿੰਗ ਕੀਤੀ ਗਈ। ਹਾਲਾਂਕਿ ਹਮਲੇ ਦੀ ਅਧਿਕਾਰਕ ਪੁਸ਼ਟੀ ਜਾਂ ਨੁਕਸਾਨ ਬਾਰੇ ਹਾਲੇ ਤੱਕ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ, ਪਰ ਗੈਂਗਸਟਰਾਂ ਦੇ ਬਿਆਨਾਂ ਨੇ ਮਾਹੌਲ ਨੂੰ ਗੰਭੀਰ ਬਣਾ ਦਿੱਤਾ ਹੈ। ਰਣਦੀਪ ਮਲਿਕ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜੋ ਕੋਈ ਵੀ ਲਾਰੈਂਸ ਦੇ ਖਿਲਾਫ ਬੋਲੇਗਾ, ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਜਾਰੀ ਰਹੇਗੀ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕਣ ’ਤੇ ਵੀ ਉਸਨੂੰ ਨਹੀਂ ਛੱਡਿਆ ਜਾਵੇਗਾ।
ਇਹ ਮਾਮਲਾ ਸਿਰਫ਼ ਇਕ ਹਮਲੇ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਸ ਦੇ ਪਿੱਛੇ ਪੁਰਾਣੀ ਰੰਜਿਸ਼ ਵੀ ਜੁੜੀ ਹੋਈ ਦਿੱਖ ਰਹੀ ਹੈ। ਦਸੰਬਰ ਮਹੀਨੇ ਵਿੱਚ ਸ਼ਹਿਜ਼ਾਦ ਭੱਟੀ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਲਾਰੈਂਸ ਅਤੇ ਅਨਮੋਲ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਸ ਸਮੇਂ ਤੋਂ ਹੀ ਦੋਵਾਂ ਧਿਰਾਂ ਵਿਚਕਾਰ ਤਣਾਅ ਵਧਦਾ ਨਜ਼ਰ ਆ ਰਿਹਾ ਸੀ।
ਗੈਂਗਸਟਰ ਦੁਨੀਆ ਵਿੱਚ ਵਿਦੇਸ਼ਾਂ ਤੱਕ ਫੈਲੀ ਇਹ ਟਕਰਾਉਂਦੀ ਸੋਚ ਕਾਨੂੰਨ-ਵਿਵਸਥਾ ਲਈ ਵੱਡੀ ਚੁਣੌਤੀ ਬਣ ਰਹੀ ਹੈ। ਸੁਰੱਖਿਆ ਏਜੰਸੀਆਂ ਅਜਿਹੇ ਦਾਵਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੀ ਦਿਸ਼ਾ ਵਿੱਚ ਕਦਮ ਚੁੱਕ ਰਹੀਆਂ ਹਨ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਪਰਾਧਿਕ ਨੈੱਟਵਰਕਾਂ ਨੂੰ ਕਾਬੂ ਕੀਤਾ ਜਾ ਸਕੇ।
ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੈਂਗਸਟਰਵਾਦ ਹੁਣ ਸਿਰਫ਼ ਸਥਾਨਕ ਮਸਲਾ ਨਹੀਂ ਰਹਿਆ, ਸਗੋਂ ਵਿਦੇਸ਼ੀ ਧਰਤੀ ’ਤੇ ਵੀ ਇਸ ਦੇ ਸਾਏ ਡਰਾਉਣੇ ਰੂਪ ਵਿੱਚ ਮੰਡਲਾ ਰਹੇ