Kaun Banega Crorepati 15 : ‘ਕੌਣ ਬਣੇਗਾ ਕਰੋੜਪਤੀ 15’ ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਵਿਚ ਪੰਜਾਬੀ ਨੌਜਵਾਨ ਨੇ ਝੰਡੇ ਗੱਢ ਦਿੱਤੇ। ਇਸ ਸ਼ੋਅ ਵਿਚ ਪੰਜਾਬ ਦੇ ਤਰਤਾਰਨ ਤੋਂ ਜਸਕਰਨ ਸਿੰਘ ਨੇ ਇਤਿਹਾਸ ਰਚਦੇ ਹੋਏ 1 ਕਰੋੜ ਰੂਪਏ ਜਿੱਤ ਲਏ ਹਨ। ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਪੰਜਾਬ ਦੇ ਜਸਕਰਨ (21 ਸਾਲ) ਹੌਟ ਸੀਟ ‘ਤੇ ਬੈਠਾ ਨਜ਼ਰ ਆ ਰਿਹਾ ਹੈ।
ਭਗਵੰਤ ਮਾਨ ਨੂੰ ਲੱਗ ਰਿਹਾ ਧੱਕੇ ਤੇ ਧੱਕਾ ? ਜੇ ਲੋਕਤੰਤਰ ਖਤਮ ਕਰਨੀ, ਤਾਂ ਲੋਕ ਜਵਾਬ ਦੇਣਗੇ !
ਉਸ ਨੇ ਅਪਣੀ ਮਿਹਨਤ ਤੇ ਗਿਆਨ ਨਾਲ 1 ਕਰੋੜ ਰੁਪਏ ਜਿੱਤ ਲਏ ਹਨ ਅਤੇ ਹੁਣ ਉਹ 4-5 ਸਤੰਬਰ ਨੂੰ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣ ਜਾ ਰਿਹਾ ਹੈ। ਜਸਕਰਨ ਸਿੰਘ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਪੜ੍ਹਦਾ ਹੈ ਤੇ ਉਸ ਦਾ ਘਰ ਤਰਨਤਾਰਨ ਦੇ ਪਿੰਡ ਖਾਲੜਾ ਵਿਚ ਹੈ।