ਤਲਵੰਡੀ ਸਾਬੋ: ਸਾਹਿਬ-ਏ-ਕਮਾਲ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਮੇਰੀ ਦਸਤਾਰ ਮੇਰੀ ਸ਼ਾਨ’ ਕੈਂਪ ਗੁਰੂ ਕੀ ਕਾਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ। ਦਸਤਾਰਾਂ ਦੇ ਕੈਂਪ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ (ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਦੀ ਹਾਜਰੀ ਵਿਚ ਭਾਈ ਹਰਪਾਲ ਸਿੰਘ ਜੀ (ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਜੀ ਦੇ ਹੈਡਗ੍ਰਾਂਥੀ) ਵੱਲੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ. ਸੁਖਬੀਰ ਸਿੰਘ ਬਾਦਲ ਜੀ (ਪ੍ਰਧਾਨ ਸ੍ਰੋਮਣੀ ਅਕਾਲੀ ਦਲ), ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ (ਪ੍ਰਧਾਨ ਐਸ. ਜੀ. ਪੀ. ਸੀ.) ਸ.ਬਲਵਿੰਦਰ ਸਿੰਘ ਭੂੰਦੜ ਜੀ, ਡਾ. ਦਲਜੀਤ ਸਿੰਘ ਚੀਮਾ ਜੀ, ਅਮਰਜੀਤ ਸਿੰਘ ਮਹਿਤਾ ਜੀ, ਅਮਰਜੀਤ ਸਿੰਘ ਚਾਵਲਾ ਜੀ, ਗੁਰਪ੍ਰੀਤ ਸਿੰਘ ਝੱਬਰ, ਗੁਰਵਿੰਦਰ ਸਿੰਘ ਜੀ ਨੇ ਪਹੁੰਚ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ।
ਆਗਾਮੀ ਗਣਤੰਤਰ ਦਿਵਸ ਤੋਂ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਵੇਗੀ ਸੜਕ ਸੁਰੱਖਿਆ ਫੋਰਸ: CM ਮਾਨ
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ( ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ) ਨੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਗਾਹ ਕੀਤੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ ਸੁਖਬੀਰ ਸਿੰਘ ਬਾਦਲ ਜੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ (ਪ੍ਰਧਾਨ ਐ. ਜੀ. ਪੀ. ਸੀ) ਨੇ ਯੂਥ ਅਕਾਲੀ ਦਲ ਦੀ ਟੀਮ ਨੂੰ ਇਸ ਤਰਾਂ ਤੇ ਉਪਰਾਲੇ ਹੋਰ ਵੀ ਕਰਨ ਲਈ ਕਿਹਾ। ਇਸ ਮੌਕੇ ਸ. ਸਰਬਜੀਤ ਸਿੰਘ ਝਿੰਜਰ (ਪ੍ਰਧਾਨ ਯੂਥ ਅਕਾਲੀ ਦਲ), ਅਕਾਸ਼ਦੀਪ ਸਿੰਘ ਮਿੱਡੂਖੇੜ੍ਹਾ (ਸਕੱਤਰ ਜਨਰਲ ਯੂਥ ਅਕਾਲੀ ਦਲ), ਹਰਵਿੰਦਰ ਸਿੰਘ ਖੇੜਾ, ਗਰਦੌਰ ਸਿੰਘ ਸੰਧੂ (ਜਨਰਲ ਸੈਕਟਰੀ), ਸਨਦੀਪ ਸਿੰਘ ਬਾਠ (ਬਠਿੰਡਾ ਦਿਹਾਤੀ), ਗੁਰਪ੍ਰੀਤ ਸਿੰਘ ਚਹਿਲ (ਬਠਿੰਡਾ ਸ਼ਹਿਰੀ), ਅਭੈ ਸਿੰਘ ਢਿੱਲੋਂ (ਜਨਰਲ ਸੈਕਰੇਟਰੀ), ਯੂਥ ਆਗੂ ਹਨੀਸ਼ ਬਾਂਸਲ, ਰਣਦੀਪ ਸਿੰਘ ਢਿਲਵਾਂ, ਦਵਿੰਦਰ ਸਿੰਘ ਕੋਟਬਖਤੂ, ਐਡਵੋਕੇਟ ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ ਜੀ, ਗੁਰਪ੍ਰੀਤ ਸਿੰਘ ਪੀਤਾ ਹਜਾਰ ਸਨ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਗੁਰੂ ਗਬਿੰਦ ਸਿੰਘ ਜੀ ਦਾ ਕੋਟਾਂ ਕੋਟਾਂ ਧੰਨਵਾਦ ਕੀਤਾ, ਗੁਰੂ ਸਾਹਿਬ ਨੇ ਆਪ ਬਲ ਅਤੇ ਬੁੱਧੀ ਬਖਕੇ ਇਹ ਕਾਰਜ ਕਰਵਾਇਆ ਅਤੇ ਆਈਆਂ ਸਮੁੱਚੀਆਂ ਸਿੱਖ ਸ਼ਖਸ਼ੀਅਤਾਂ, ਸੀਨੀਅਰ ਅਕਾਲੀ ਲੀਡਰਸ਼ਿਪ ਤੇ ਇਸ ਸਮਾਗਮ ਦੇ ਕਈ ਦਿਨਾ ਤੋ ਤਿਆਰੀ ਕਰ ਰਹੇ ਅਕਾਸ਼ਦੀਪ ਸਿੰਘ ਮਿੱਡੂਖੇੜਾ (ਸਕੱਤਰ ਜਨਰਲ ਯੂਥ ਅਕਾਲੀ ਦਲ) ਦਾ ਧੰਨਵਾਦ ਕੀਤਾ। ਝਿੰਜਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਨਿਰੰਤਰ ਜਾਰੀ ਰਹਿਣਗੇ ।