ਹੇਮਾ ਮਾਲਿਨੀ ਦੀ ਰਾਹੁਲ ਗਾਂਧੀ ਨੂੰ ਦੋ ਟੁੱਕ, “ਨੁਕਸਾਨ ਤੁਹਾਡਾ ਹੈ, ਸਾਡਾ ਨਹੀਂ”

ਨਵੀਂ ਦਿੱਲੀ: ਭਾਰਤ ਵਿਚ ਜਿਥੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸਾਹ ਨਜ਼ਰ ਆ ਰਿਹਾ। ਉਥੇ ਹੀ ਦੂਜੇ ਪਾਸੇ ਇਸ ਸਮਾਰੋਹ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਹੋਣੀਆ ਸ਼ੁਰੂ ਹੋ ਗਈਆ ਹਨ। ਜਿਥੇ ਕੱਲ ਰਾਹੁਲ ਗਾਂਧੀ ਨੇ ਆਪਣੀ ਨਿਆਂ ਯਾਤਰਾਂ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ “22 ਜਨਵਰੀ ਦਾ ਪ੍ਰੋਗਰਾਮ ਇੱਕ ਸਿਆਸੀ ਪ੍ਰੋਗਰਾਮ ਬਣ ਗਿਆ ਹੈ… ਭਾਜਪਾ ਅਤੇ ਆਰਐਸਐਸ ਨੇ 22 ਜਨਵਰੀ ਨੂੰ ਚੋਣ ਸਵਾਦ ਦਿੱਤਾ ਹੈ ਅਤੇ ਇਸ ਲਈ ਕਾਂਗਰਸ ਪ੍ਰਧਾਨ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।”

ਉਥੇ ਹੀ ਹੁਣ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਬੋਲਣਾ ਹੈ ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਰਾਮ ਵਿਰੁੱਧ ਬੋਲਣ ਲਈ ਤਿਆਰ ਹੋ ਗਏ ਹਨ, ਭਾਰਤੀਆਂ ਵਜੋਂ ਸਾਨੂੰ ਇਸ ‘ਤੇ ਮਾਣ ਹੋਣਾ ਚਾਹੀਦਾ ਹੈ ਪਰ ਰਾਜਨੀਤੀ ਨਾ ਕਰੋ। ਜੇ ਉਹ ਨਹੀਂ ਆ ਰਹੇ ਤਾਂ ਇਹ ਉਨ੍ਹਾਂ ਦਾ ਨੁਕਸਾਨ ਹੈ, ਸਾਡਾ ਨਹੀਂ।”

See also  ਰਾਜੇ ਵੜਿੰਗ ਨੇ ਮੋਦੀ ਸਰਕਾਰ ਤੇ ਸਾਧੇ ਨਿਸ਼ਾਨੇ

Related posts: