ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫੁੱਟਬਾਲ ਗਰਾਊਂਡ ਵਿੱਚ 75ਵੇਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਇਹ ਗਣਤੰਤਰ ਦਿਵਸ ਹੈ। ਸਗੋਂ ਇਸ ਲਈ ਖਾਸ ਹੈ ਕਿਉਂਕਿ ਪੰਜਾਬੀਆਂ ਦਾ ਗਣਤੰਤਰ ਦਿਵਸ ਆਇਆ ਹੈ, ਨਹੀਂ ਤਾਂ ਕਈ 26 ਜਨਵਰੀ ਅੰਗਰੇਜ਼ਾਂ ਦੇ ਰਾਜ ਵਿਚ ਲੰਘ ਗਏ ਸਨ, ਪੰਜਾਬੀਆਂ ਨੇ ਲੜਾਈਆਂ ਲੜੀਆਂ ਹਨ, ਸ਼ਹੀਦੀਆਂ ਦਿੱਤੀਆਂ ਹਨ ਅਤੇ ਫਿਰ ਕਿਤੇ ਨਾ ਕਿਤੇ ਗਣਤੰਤਰ ਦਿਵਸ ਵੀ ਆ ਗਿਆ ਹੈ। ਇਸੇ ਕਰਕੇ ਪੰਜਾਬ ਗਣਤੰਤਰ ਦਿਵਸ ਵਿਸ਼ੇਸ਼ ਤੌਰ ‘ਤੇ ਮਨਾਉਂਦਾ ਹੈ।
ਮੇਰੇ ਘਰ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ… ਮੇਰੀ ਪਤਨੀ ਸੱਤਵੇਂ ਮਹੀਨੇ ਦੀ ਗਰਭਵਤੀ ਹੈ… ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ… ਮੈਂ ਹੱਲੇ ਤੱਕ ਇਹ ਪਤਾ ਨਹੀਂ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਤੇ ਕਰਨਾ ਵੀ ਨਹੀਂ… ਜਿਹੜਾ ਵੀ ਆਵੇ ਬੱਸ ਤੰਦਰੁਸਤ ਆਵੇ… ਤੰਦਰੁਸਤੀ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ… pic.twitter.com/r1yW2IGOug
— Bhagwant Mann (@BhagwantMann) January 26, 2024
ਸੀ.ਐਮ ਮਾਨ ਨੇ ਅੱਜ ਦੇ ਗਣਤੰਤਰ ਦਿਵਸ ਮੌਕੇ ਆਪਣੇ ਪਰਿਵਾਰ ਦੀ ਨਿਜੀ ਖੁਸ਼ੀ ਲੋਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ ਅਤੇ ਮੇਰੀ ਪਤਨੀ ਸੱਤਵੇਂ ਮਹੀਨੇ ਗਰਭਵਤੀ ਹੈ। ਸੀਐਮ ਨੇ ਕਿਹਾ ਕਿ ਲੜਕਾ ਹੈ ਜਾਂ ਲੜਕੀ, ਅਸੀਂ ਟੈਸਟ ਨਹੀਂ ਕਰਵਾਇਆ ਹੈ।