DM ਰੰਧਾਵਾ ਕੇਸ ‘ਚ ਰਾਜਾ ਵੜਿੰਗ ਨੇ CBI ਜਾਂਚ ‘ਤੇ ਚੁੱਕੇ ਸਵਾਲ, HC ਦੇ ਜੱਜ ਦੀ ਨਿਗਰਾਨੀ ‘ਚ ਜਾਂਚ ਦੀ ਮੰਗ, Raja Warring raises questions on CBI probe in DM Randhawa case, demands probe under supervision of HC judge | ਪੰਜਾਬ ਖ਼ਬਰਾਂ

0
4
DM ਰੰਧਾਵਾ ਕੇਸ 'ਚ ਰਾਜਾ ਵੜਿੰਗ ਨੇ CBI ਜਾਂਚ 'ਤੇ ਚੁੱਕੇ ਸਵਾਲ, HC ਦੇ ਜੱਜ ਦੀ ਨਿਗਰਾਨੀ 'ਚ ਜਾਂਚ ਦੀ ਮੰਗ, Raja Warring raises questions on CBI probe in DM Randhawa case, demands probe under supervision of HC judge | ਪੰਜਾਬ ਖ਼ਬਰਾਂ

Last Updated:Mar 25, 2026 9:41 PM ISTਗਗਨਦੀਪ ਰੰਧਾਵਾ ਮੌਤ ਮਾਮਲੇ ‘ਚ ਰਾਜਾ ਵੜਿੰਗ ਨੇ CBI ਜਾਂਚ ‘ਤੇ ਅਵਿਸ਼ਵਾਸ ਜਤਾਇਆ। ਹਾਈਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਪੜਤਾਲ ਦੀ ਕੀਤੀ ਮੰਗ।DM ਰੰਧਾਵਾ ਕੇਸ ‘ਚ ਰਾਜਾ ਵੜਿੰਗ ਨੇ CBI ਜਾਂਚ ‘ਤੇ ਚੁੱਕੇ ਸਵਾਲ, HC ਦੇ ਜੱਜ ਦੀ ਨਿਗਰਾਨੀ ‘ਚ ਜਾਂਚ ਦੀ ਮੰਗਚੰਡੀਗੜ੍ਹ: ਗਗਨਦੀਪ ਸਿੰਘ ਰੰਧਾਵਾ ਮੌਤ ਮਾਮਲੇ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਗਰਮ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਕੇਸ ਵਿੱਚ CBI ਜਾਂਚ ‘ਤੇ ਸਵਾਲ ਚੁੱਕਦੇ ਹੋਏ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀ ਭਰੋਸੇਯੋਗਤਾ ਪਿਛਲੇ ਕੁਝ ਸਾਲਾਂ ਵਿੱਚ ਘੱਟੀ ਹੈ ਅਤੇ ਕਈ ਮਾਮਲਿਆਂ ਵਿੱਚ ਉਮੀਦਾਂ ਅਨੁਸਾਰ ਨਤੀਜੇ ਨਹੀਂ ਮਿਲੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੰਵੇਦਨਸ਼ੀਲ ਕੇਸ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ CBI ਜਾਂਚ ਦੀ ਮੰਗ ਕਰਦਾ ਹੈ, ਤਾਂ ਵੀ ਇਹ ਜਾਂਚ ਹਾਈਕੋਰਟ ਦੇ ਜੱਜ ਦੀ ਸਿੱਧੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ ਨਾ ਰਹੇ ਅਤੇ ਇਨਸਾਫ਼ ਯਕੀਨੀ ਬਣ ਸਕੇ।ਰਾਜਾ ਵੜਿੰਗ ਨੇ ਪਰਿਵਾਰ ਦੇ ਦੁੱਖ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਹੋਣਹਾਰ ਪੁੱਤਰ, ਪਤੀ ਅਤੇ ਪਿਤਾ ਨੂੰ ਗੁਆਇਆ ਹੈ ਅਤੇ ਇਸ ਮਾਮਲੇ ਵਿੱਚ ਇਨਸਾਫ਼ ਮਿਲਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।ਇਸ ਬਿਆਨ ਨਾਲ ਕਾਂਗਰਸ ਵੱਲੋਂ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਨਿਆਂਪਾਲਿਕਾ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਨੂੰ ਹੋਰ ਜ਼ੋਰ ਮਿਲ ਰਿਹਾ ਹੈ।Read More

Rozana Times

LEAVE A REPLY

Please enter your comment!
Please enter your name here