ਕੋਰਟ ਦਾ ਫੈਸਲਾ, ਸੁਖਪਾਲ ਸਿੰਘ ਖਹਿਰਾ ਨੂੰ ਰਾਹਤ

ਕਪੂਰਥਲਾ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਕਪੂਰਥਲਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਸਤੰਬਰ 2023 ਵਿੱਚ ਜਲਾਲਾਬਾਦ ਪੁਲਿਸ ਨੇ ਨਸ਼ਾ ਤਸਕਰੀ ਦੇ ਨਾਲ ਜੁੜੇ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। 4 ਜਨਵਰੀ 2024 ਨੂੰ ਜਦੋਂ ਉਨ੍ਹਾਂ ਦੇ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਮਨਤ ਮਿਲੀ ਤਾਂ ਪੰਜਾਬ ਪੁਲਿਸ ਨੇ ਇੱਕ ਨਵਾਂ ਕੇਸ ਦਰਜ ਕਰ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਟੁੱਟੀਆਂ ਗੱਠਜੋੜ! ਮਾਇਆਵਤੀ ਦਾ ਐਲਾਨ, ਹੁਣ ਇੱਕਲੇ ਚੋਣ ਲੜੇਗੀ BSP?

ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿੱਚ ਪਿੰਡ ਗਰਾਂਵਾਲ ਨਿਵਾਸੀ ਮਹਿਲਾ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਖਹਿਰਾ ਦੇ ਖ਼ਿਲਾਫ਼ ਧਾਰਾ-195-ਏ ਅਤੇ ਧਾਰਾ 506 ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਲਿਖਿਆ ਕਿ ਵਿਧਾਇਕ ਸੁਖਪਾਲ ਖਹਿਰਾ ਨੇ ਉਸ ਨੂੰ ਝੂਠੀ ਗਵਾਹੀ ਦੇਣ ਲਈ ਧਮਕਾ ਰਹੇ ਸਨ।

See also  ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ 'ਤੇ ਚੱਲੀ ਗੋਲੀ