ਕਾਂਗਰਸ-‘ਆਪ’ ਇੱਕਠੇ ਮਿਲਕੇ ਲੜਣਗੀਆ ਚੋਣਾਂ, ਮਜੀਠੀਆ ਨੇ ਕੱਸਿਆ ਤੰਜ

ਚੰਡੀਗੜ੍ਹ: ‘ਆਪ’ ਤੇ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਹੁਣ 18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਦੀ ਚੋਣ ਕਾਂਗਰਸ ਅਤੇ ‘ਆਪ’ ਸਾਂਝੇ ਤੌਰ ‘ਤੇ ਲੜਨਗੀਆਂ। ਜਦੋਂਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਚੋਣ ਲੜੇਗੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲਰ ਵੋਟ ਪਾਉਣਗੇ।

ਪੰਜਾਬ ਸਰਕਾਰ ਦਾ ਪੰਚਾਇਤੀ ਚੋਣਾਂ ਬਾਰੇ ਵੱਡਾ ਫੈਸਲਾ

ਇਸ ਵੇਲੇ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੀ ਹਨ। ਜਦੋਂ ਕਿ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂਕਿ ਅਕਾਲੀ ਕੋਲ 1 ਕੌਂਸਲਰ ਹੈ। ਉਥੇ ਹੀ ਦੂਜੇ ਪਾਸੇ ਵਿਰੋਧੀਆ ਨੇ ਇਸ ਗੱਠਜੋੜ ਨੂੰ ਲੈ ਕੇ ਤੰਜ ਕਸਨੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “👉ਕੇਜਰੀਵਾਲ- ਖੜਗੇ ਸਾਬ ਆਪਣਾ ਹੋ ਗਿਆ ਗਠਜੋੜ 👉ਹੁਣ ਤੋਂ ਤੁਹਾਡੇ ਸਾਰੇ ਆਗੂਆਂ ਦੇ ਪਾਪ ਗਏ ਧੋਤੇ..ਸਭ ਦੁੱਧ ਧੋਤੇ ਹੋ ਗਏ। ਸਾਰੇ ਬਣ ਗਏ ਬੇਹੱਦ ਇਮਾਨਦਾਰ…ਆਓ ਆਪਾਂ ਰਲਕੇ ਲੋਕਾਂ ਨੂੰ ਬੁੱਧੂ ਬਣਾਈਏ ਤੇ ਲੁੱਟੀਏ…।”

See also  ਅੰਮ੍ਰਿਤਸਰ ਦੇ ਇਲਾਕੇ ਮੋਹਕਮਪੂਰਾ ਦੇ ਵਿਚ ਹੋਇਆ ਅਨੋਖਾ ਵਿਆਹ