CM Bhagwant Mann to attend moga rally after discharge from fortis hospital hs | ਮੋਗਾ ਖ਼ਬਰਾਂ (Moga News)

Last Updated:

ਕੱਲ੍ਹ ਤੱਕ ਹਸਪਤਾਲ ‘ਚ ਦਾਖਲ, ਅੱਜ ਮੋਗਾ ਰੈਲੀ ‘ਚ ਹਾਜ਼ਰੀ ਦਾ ਐਲਾਨ। CM ਮਾਨ ਦੀ ਇੱਕ ਪੋਸਟ ਨੇ ਸਾਰੀਆਂ ਅਟਕਲਾਂ ਖਤਮ ਕਰ ਦਿੱਤੀਆਂ। ਹੁਣ ਨਜ਼ਰ ਮੋਗਾ ਦੇ ਮੰਚ ‘ਤੇ ਟਿਕੀ ਹੈ।

+

ਮੋਗਾ ‘ਚ ਰੈਲੀ, FORTIS ‘ਚ CM ਮਾਨ, ਲੈ ਲਿਆ ਵੱਡਾ ਫ਼ੈਸਲਾ ? CM Bhagwant Mann News

ਪੰਜਾਬ ਦੀ ਸਿਆਸਤ ਵਿੱਚ ਚੱਲ ਰਹੇ ਸਸਪੈਂਸ ਦਾ ਅੰਤ ਹੁੰਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਕੱਲ੍ਹ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ, ਹੁਣ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਥੋੜ੍ਹੀ ਦੇਰ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਹਾਜ਼ਰੀ ਬਾਰੇ ਖੁਦ ਜਾਣਕਾਰੀ ਸਾਂਝੀ ਕਰ ਦਿੱਤੀ ਹੈ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਉਹ ਅੱਜ ਮੋਗਾ ਵਿੱਚ ਮਿਲਣਗੇ। ਇਸ ਇੱਕ ਲਾਈਨ ਨੇ ਪਿਛਲੇ ਕੁਝ ਘੰਟਿਆਂ ਤੋਂ ਚੱਲ ਰਹੀਆਂ ਅਟਕਲਾਂ ‘ਤੇ ਪੂਰਨ ਵਿਸ਼ਰਾਮ ਲਾ ਦਿੱਤਾ ਹੈ।

ਗੌਰਤਲਬ ਹੈ ਕਿ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਹਸਪਤਾਲ ਵਿੱਚ ਦਾਖਲ ਹੋਣ ਕਾਰਨ ਮੁੱਖ ਮੰਤਰੀ ਸ਼ਾਇਦ ਰੈਲੀ ਵਿੱਚ ਸ਼ਿਰਕਤ ਨਾ ਕਰ ਸਕਣ। ਪਰ ਹੁਣ ਉਨ੍ਹਾਂ ਦੀ ਪੋਸਟ ਨੇ ਸਾਫ ਕਰ ਦਿੱਤਾ ਹੈ ਕਿ ਉਹ ਰੈਲੀ ਦਾ ਹਿੱਸਾ ਬਣਨਗੇ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਰੁਟੀਨ ਸਿਹਤ ਜਾਂਚ ਲਈ ਹਸਪਤਾਲ ਪਹੁੰਚੇ ਸਨ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ। ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।

ਰੈਲੀ ਸਥਲ ‘ਤੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖਾਸਾ ਉਤਸ਼ਾਹ ਹੈ। ਮੁੱਖ ਮੰਤਰੀ ਦੀ ਹਾਜ਼ਰੀ ਨਾਲ ਰੈਲੀ ਨੂੰ ਨਵਾਂ ਜੋਸ਼ ਮਿਲਣ ਦੀ ਉਮੀਦ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਉਹ ਮੰਚ ਤੋਂ ਕੀ ਸੰਦੇਸ਼ ਦੇਣਗੇ ਅਤੇ ਕਿਹੜੀਆਂ ਵੱਡੀਆਂ ਘੋਸ਼ਣਾਵਾਂ ਕਰ ਸਕਦੇ ਹਨ।

See also  CM ਮਾਨ ਅੱਜ ਆਉਣਗੇ ਜਲੰਧਰ, ਲੋਹੜੀ ਦੇ ਪ੍ਰੋਗਰਮ 'ਚ ਕਰਨਗੇ ਸ਼ਿਰਕਤ

ਇਸ ਤਰ੍ਹਾਂ, ਹਸਪਤਾਲ ਤੋਂ ਲੈ ਕੇ ਰੈਲੀ ਮੰਚ ਤੱਕ ਦਾ ਇਹ ਸਫਰ ਸਿਆਸੀ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਹੈ। ਮੁੱਖ ਮੰਤਰੀ ਦੀ ਹਾਜ਼ਰੀ ਨਾਲ ਮੋਗਾ ਰੈਲੀ ਨੂੰ ਖਾਸ ਮਹੱਤਵ ਮਿਲਣ ਜਾ ਰਿਹਾ ਹੈ।

  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ।
  •  ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ Like ਕਰੋ।
  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ Subscribe ਕਰੋ।
  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ local18/?district=chandigarh ਕਲਿੱਕ ਕਰੋ।

Source link