CM ਮਾਨ vs ਰਾਜਪਾਲ: CM ਮਾਨ ਨੇ ਰਾਜਪਾਲ ਨੂੰ ਮੂੜ ਚਿੱਠੀ ਲਿਖ ਮੰਗਿਆ ਜਵਾਬ

ਚੰਡੀਗੜ੍ਹ: ਵਿਧਾਨ ਸਭਾ ਇਜਲਾਸ ਬਲਾਉਣ ਨੂੰ ਲੈ ਕੇ ਅਤੇ 4 ਵਿੱਤੀ ਬਿੱਲਾਂ ਨੂੰ ਪਾਸ ਕਰਨ ਨੂੰ ਲੈ ਕੇ ਮਾਨ ਸਰਕਾਰ ਗਵਰਨਰ ਬਨਵਾਰੀ ਲਾਲ ਪੁਰੋਹਿਤ ਖਿਲਾਫ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਕੇਸ ਦਾ ਫੈਸਲਾ ਭਾਵੇਂ 10 ਨਵੰਬਰ ਨੂੰ ਆ ਗਿਆ ਸੀ ਪਰ ਇਸਦੇ ਵਿਸਥਾਰਿਤ ਹੁਕਮ ਬੀਤੇ ਦਿਨ 23 ਨਵੰਬਰ ਨੂੰ ਵੈਬਸਾਈਟ ’ਤੇ ਅਪਲੋਡ ਕੀਤੇ ਗਏ। ਇਨ੍ਹਾਂ ਹੁਕਮਾਂ ਵਿਚ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਰਾਜਪਾਲ ਅਣਮਿੱਥੇ ਸਮੇਂ ਲਈ ਬਿੱਲ ਨੂੰ ਪ੍ਰਵਾਨਗੀ ਤੋਂ ਨਹੀਂ ਰੋਕ ਸਕਦੇ। ਅਦਾਲਤ ਨੇ ਜੂਨ ਵਿਚ ਹੋਏ ਸੈਸ਼ਨ ਨੂੰ ਵੀ ਕਾਨੂੰਨੀ ਠਹਿਰਾਇਆ ਸੀ।

Bhagwant Mann ਦੇ ਕਿਸਾਨਾਂ ਨੂੰ ਦਿੱਤਾ ਸੱਦਾ! ਸਰਕਾਰ ਨਾਲ ਹੋਵੇਗਾ ਆਹਮੋਂ-ਸਾਹਮਣਾ! ਹੋ ਸਕਦਾ ਕੋਈ ਆਰ-ਪਾਰ ਦਾ ਐਲਾਨ!

ਹੁਣ ਸੀ.ਐਮ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਜੂਨ ਮਹੀਨੇ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲਾਂ ਦਾ ਉਹਨਾਂ ਨੇ ਕੀ ਕੀਤਾ ਹੈ। ਇਹ ਬੀਤੇ ਕੱਲ੍ਹ ਵੀਰਵਾਰ ਸ਼ਾਮ ਨੂੰ ਲਿਖੀ ਗਈ ਹੈ ਤੇ ਅੱਜ ਸ਼ੁੱਕਰਵਾਰ ਨੂੰ ਰਾਜਪਾਲ ਕੋਲ ਪਹੁੰਚਣ ਦੀ ਸੰਭਾਵਨਾ ਹੈ। ਹੁਣ ਇਹ ਦੇਖਣਾ ਦਿੱਲਚਸਪ ਹੋਵੇਗਾ ਕਿ ਰਾਜਪਾਲ ਵੱਲੋਂ ਇਸ ਚਿੱਠੀ ਦਾ ਕੀ ਜਵਾਬ ਦਿੱਤਾ ਜਾਵੇਗਾ।

See also  ਪਟਵਾਰਖਾਨੇ ਚ 3 ਮਹੀਨਿਆਂ ਤੋਂ ਛਾਇਆਂ ਹਨੇਰਾ, ਕਰਮਚਾਰੀ ਅਤੇ ਜਨਤਾ ਹੋਈ ਪ੍ਰੇਸ਼ਾਨ