CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ “”ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ”

ਚੰਡੀਗੜ੍ਹ: ਜਿਥੇ ਇਕ ਪਾਸੇ ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਦੇ ਘਰ ਰੇਡ ਕਰ ਤਲਾਸ਼ੀ ਲੈ ਰਹੀ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੀ.ਐਮ ਮਾਨ ਨੇ ਮਨਪ੍ਰੀਤ ਬਾਦਲ ਤੇ ਤੀਖਾ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ “ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ…ਖੁਦ ਹੀ ਕਹਿਤੇ ਹੈਂ ਕਿ ਹਮੇਂ ਡਰ ਹੈ ਕਿ ਗ੍ਰਿਫ਼ਤਾਰ ਕਰੇਂਗੇ…ਸੱਚ ਬੋਲਣਾ ਤੇ ਸੱਚ ਤੇ ਰਹਿਣਾ ਬਹੁਤ ਔਖਾ ਹੁੰਦੈ।”

ਇਸ ਤੋਂ ਪਹਿਲਾ ਮਨਪ੍ਰੀਤ ਬਾਦਲ ਨੇ ਸਾਫ਼ ਤੌਰ ਤੇ ਸੰਦੇਸ਼ ਜਾਰੀ ਕਰ ਕਿਹਾ ਸੀ ਕਿ “ਉਹ ਬੇਕਸੂਰ ਨੇ ਤੇ ਜੋ ਕਰਨਾ ਹੈ ਤੁਸੀ ਕਰ ਲਵੋ।” ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ ਪਹਿਲਾ ਹੀ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਲਾਂਕਿ ਮਨਪ੍ਰੀਤ ਬਾਦਲ ਵੱਲੋਂ ਆਪਣੀ ਜ਼ਮਾਨਤ ਦੀ ਅਰਜ਼ੀ ਪਹਿਲਾ ਹੀ ਅਦਾਲਤ ਵਿਚ ਲਗਾਈ ਗਈ ਹੈ। ਜਿਸ ਤੇ ਫੈਸਲਾਂ ਕੱਲ ਆਉਣਾ ਹੈ।

See also  ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਵੱਲੌਂ ਪਸ਼ੂਆਂ ਨੂੰ ਕਰੰਟ ਲਗਾਕੇ ਕੀਤੀ ਜਾਂਦੀ ਸੀ ਹੱਤਿਆ,ਪੁਲਿਸ ਨੇ ਲਿਆ ਹਿਰਾਸਤ 'ਚ ਪ੍ਰਵਾਸ਼ੀਆਂ ਨੂੰ