ਚੰਡੀਗੜ੍ਹ: ਬੀਤੇ ਦਿਨ ਚੰਡੀਗੜ੍ਹ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਵਿਧਾਇਕ ਦੀ ਗੱਡੀ ਦਾ ਚਾਲਾਨ ਕੱਟਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਬੱਲੂਆਣਾ ਸੀਟ ਤੋਂ ਆਮ ਆਦਮੀ ਪਾਰਟੀ ਵਿਧਾਇਕ ਅਮਨਦੀਪ ਸਿੰਘ ਦਾ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ ਹੈ।

ਵਿਧਾਇਕ ਦੀ ਇਨੋਵਾ ਕਾਰ (ਪੀਬੀ 65 ਬੀਏ 3686) ਜੋ ਕਿ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਅਹਾਤੇ ਵਿੱਚ ਗਲਤ ਢੰਗ ਨਾਲ ਪਾਰਕ ਕੀਤੀ ਗਈ ਸੀ। ਪਹਿਲਾ ਤਾਂ ਪੁਲਿਸ ਵੱਲੋਂ ਕੁਝ ਮਿੰਟਾਂ ਲਈ ਘੋਸ਼ਣਾ ਕੀਤੀ ਗਈ, ਪਰ ਜਦੋਂ ਕਿਸੇ ਨੇ ਜਵਾਬ ਨਹੀਂ ਦਿੱਤਾ ਤਾਂ ਪੁਲਿਸ ਨੇ ਚਲਾਨ ਜਾਰੀ ਕਰ ਦਿੱਤਾ। ਵਿਧਾਇਕ ਦੇ ਨਾਲ ਆਏ ਵਿਅਕਤੀ ਨੇ ਮੌਕੇ ‘ਤੇ ਹੀ 500 ਰੁਪਏ ਜੁਰਮਾਨਾ ਭਰਿਆ ਹੈ।
