ਚੰਡੀਗੜ੍ਹ: BSP ਸਪ੍ਰੀਮੋ ਮਾਇਆਵਤੀ ਨੇ ਆਪਣੇ ਜਨਮਦਿਨ ਮੌਕੇ ਅੱਜ ਵੱਡਾ ਐਲਾਨ ਕੀਤਾ ਕਿ ਉਹ 2024 ਦੀ ਲੋਕਸਭਾਂ ਚੋਣਾ ਇੱਕਲੇ ਹੀ ਲੜੇਗੀ। ਉਨ੍ਹਾਂ ਦੀ ਪਾਰਟੀ ਵੱਲੋਂ ਕਿਸੇ ਹੋਰ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ। ਮਾਇਆਵਤੀ ਦਾ ਕਹਿਣਾ ਹੈ ਕਿ ਸਾਨੂੰ ਗੱਠਜੜ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ, ਉਨ੍ਹਾਂ ਅੱਹੇ ਕਿਹਾ ਕਿ ਅਸੀ ਇੱਕਲੇ ਚੋਣਾਂ ਲੱੜਕੇ ਵਧਿਆ ਨਤੀਜ਼ੇ ਲਿਆਵਾਂਗੇ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ BSP ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਦਿੱਤੇ ਬਿਆਨ ਕਿ “ਕਈ ਘਰਾਂ ਦਾ ਮਹਿਮਾਨ ਭੁੱਖ ਵੀ ਰਹਿ ਜਾਂਦਾਂ ਹੈ” ਨੂੰ ਲੈ ਕੇ ਚਰਚਾ ਛਿੜੀ ਹੋਈ ਸੀ।
Khaira ਨਾਲ ਜੇਲ੍ਹ ਚ ਹੋ ਰਿਹਾ ਆਹ ਕੰਮ! Moosewala ਦੇ ਪਿਤਾ ਨੇ ਖੋਲ੍ਹੀ ਸਾਰੀ ਗੱਲ! ਭਗਵੰਤ ਮਾਨ ਨੂੰ ਛੇੜ੍ਹੀ ਕੰਬਣੀ!
ਸਿਆਸਤੀ ਮਾਹਿਰਾ ਦਾ ਕਹਿਣਾ ਸੀ ਕਿ ਗੜ੍ਹੀ ਵੱਲੋਂ ਦਿੱਤੇ ਬਿਆਨ ਦਾ ਨਿਸ਼ਾਨਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਵੱਲ ਸੀ। ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਿਆਸੀ ਗਲੀਆਰਿਆ ‘ਚ ਚਰਚਾ ਹੈ ਕਿ ਅੰਦਰੋ ਖਾਤੀ ਅਕਾਲੀ ਦਲ-ਬੀਜੇਪੀ ਨਾਲ ਗੱਠਜੋੜ ਕਰਨ ਦੀ ਤਿਆਰੀਆਂ ‘ਚ ਹੈ। ਹਲਾਂਕਿ ਦੋਹਾਂ ਪਾਰਟੀਆਂ ਦੇ ਆਗੂਆਂ ਵੱਲੋਂ ਗੱਠਜੋੜ ਦੀ ਗੱਲ ਨੂੰ ਨਾ ਤਾਂ ਸਵੀਕਾਰ ਕੀਤਾ ਜਾਂਦਾਂ ਹੈ ਨਾ ਹੀ ਸਵੀਕਾਰਿਆ ਜਾਂਦਾਂ ਹੈ।