-ਪੰਜਾਬ ‘ਚ 8 ਲੱਖ ਮਨਰੇਗਾ ਜੌਬ ਕਾਰਡ ਰੱਦ, 14 ਲੱਖ ਕਾਮੇ ਮਨਰੇਗਾ ਸਕੀਮ ਤੋਂ ਬਾਹਰਪੰਜਾਬ ਵਿੱਚ ਮਨਰੇਗਾ (ਹੁਣ ‘ਵਿਕਸਿਤ ਭਾਰਤ ਜੀ ਰਾਮ ਜੀ’) ਸਕੀਮ ਤਹਿਤ ਵੱਡੀ ਗਿਣਤੀ ਵਿੱਚ ਲਾਭਪਾਤਰੀਆਂ ਦੇ ਜੌਬ ਕਾਰਡ ਰੱਦ ਕੀਤੇ ਗਏ ਹਨ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2021 ਤੋਂ 2026 ਤੱਕ ਸੂਬੇ ਵਿੱਚ 8.04 ਲੱਖ ਜੌਬ ਕਾਰਡ ਡਿਲੀਟ ਕੀਤੇ ਗਏ ਹਨ, ਜਦਕਿ ਕੁੱਲ 14.05 ਲੱਖ ਮਨਰੇਗਾ ਕਾਮਿਆਂ ਨੂੰ ਡੇਟਾਬੇਸ ਤੋਂ ਹਟਾਇਆ ਗਿਆ ਹੈ।ਮੰਤਰਾਲੇ ਅਨੁਸਾਰ ਇਹ ਕਾਰਵਾਈ ਲਾਭਪਾਤਰੀਆਂ ਦੇ ਰਿਕਾਰਡ ਵਿੱਚ ਬੇਨਿਯਮੀਆਂ ਨੂੰ ਰੋਕਣ ਅਤੇ ਡੇਟਾਬੇਸ ਨੂੰ ਅਪਡੇਟ ਕਰਨ ਲਈ ਕੀਤੀ ਗਈ। ਇਸ ਦੌਰਾਨ ਅਯੋਗ ਜਾਂ ਨਕਲੀ ਜੌਬ ਕਾਰਡ ਰੱਦ ਕੀਤੇ ਗਏ, ਮ੍ਰਿਤਕ ਲਾਭਪਾਤਰੀਆਂ ਦੇ ਨਾਮ ਹਟਾਏ ਗਏ, ਨਿਯਮਤ ਰੁਜ਼ਗਾਰ ਮਿਲਣ ਤੋਂ ਬਾਅਦ ਸਕੀਮ ਛੱਡਣ ਵਾਲਿਆਂ ਦੇ ਰਿਕਾਰਡ ਹਟਾਏ ਗਏ ਅਤੇ ਲੰਬੇ ਸਮੇਂ ਤੋਂ ਵਰਤੋਂ ਵਿੱਚ ਨਾ ਆ ਰਹੇ ਜੌਬ ਕਾਰਡ ਵੀ ਰੱਦ ਕੀਤੇ ਗਏ।ਅੰਕੜਿਆਂ ਮੁਤਾਬਕ ਮਨਰੇਗਾ ਤਹਿਤ ਰੁਜ਼ਗਾਰ ਦੀ ਮੰਗ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਦਰਜ ਕੀਤੀ ਗਈ ਹੈ। 2025-26 ਵਿੱਚ 6.46 ਲੱਖ ਪਰਿਵਾਰਾਂ ਨੇ ਰੁਜ਼ਗਾਰ ਦੀ ਮੰਗ ਕੀਤੀ ਸੀ, ਜਦਕਿ 2026-27 ਵਿੱਚ ਇਹ ਗਿਣਤੀ ਘਟ ਕੇ 3.02 ਲੱਖ ਪਰਿਵਾਰ ਰਹਿ ਗਈ ਹੈ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ ‘ਵਿਕਸਿਤ ਭਾਰਤ ਜੀ ਰਾਮ ਜੀ’ ਕਰ ਦਿੱਤਾ ਹੈ।
- Advertisement -
Recent Posts
Most Popular
ਲਾਲੜੂ ਵਿੱਚ 47.54 ਕਰੋੜ ਰੁਪਏ ਦੇ ਸੀਵਰੇਜ ਪ੍ਰਾਜੈਕਟ ਨਾਲ ਸੈਨੀਟੇਸ਼ਨ ਢਾਂਚੇ ਨੂੰ ਮਿਲੇਗਾ ਵੱਡਾ...
3 ਐੱਮ.ਐੱਲ.ਡੀ. ਐੱਸ.ਟੀ.ਪੀ., 3.50 ਐੱਮ.ਐੱਲ.ਡੀ. ਐੱਫ.ਐੱਸ.ਟੀ.ਪੀ. ਅਤੇ 21.7 ਕਿਲੋਮੀਟਰ ਦਾ ਸੀਵਰੇਜ ਨੈੱਟਵਰਕ; 18 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਪ੍ਰਾਜੈਕਟ ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) :...
Punjab: ‘ਸ਼ਮਸ਼ਾਨਘਾਟ ਚੋਂ ਮੁਰਦੇ ਦੇ ਨਕਲੀ ਗੋਡੇ ਚੋਰੀ’ ਅਸਥੀਆਂ ਚੁਗਣ ਆਇਆ ਪਰਿਵਾਰ ਹੈਰਾਨ! |
ਸ਼ਮਸ਼ਾਨਘਾਟ ਚੋਂ ਮੁਰਦੇ ਦੇ ਨਕਲੀ ਗੋਡੇ ਚੋਰੀ' ਅਸਥੀਆਂ ਚੁਗਣ ਗਿਆ ਪਰਿਵਾਰ ਹੈਰਾਨ! ਬਠਿੰਡਾ ਦੇ ਸ਼ਮਸ਼ਾਨਘਾਟ ਤੋਂ ਇੱਕ ਵਿਅਕਤੀ ਨੇ ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ...
Sukhbir Badal Summoned | ਬਹਿਬਲ ਕਲ੍ਹਾਂ ਗੋਲੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਮੁੜ ਤਲਬ, SIT...
ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਨੂੰ SIT ਨੇ ਮੁੜ ਤਲਬ ਕੀਤਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ...
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ...
SGPC ਚੋਣਾਂ ਵਿੱਚ 15 ਸਾਲ ਦੀ ਦੇਰੀ ਸਿੱਖ ਸੰਗਤ ਦੇ ਲੋਕਤਾਂਤਰਿਕ ਹੱਕ ਨਾਲ ਖਿਲਵਾੜ:...
ਪਿਛਲੇ 15 ਸਾਲਾਂ ਤੋਂ SGPC ਦੀਆਂ ਆਮ ਚੋਣਾਂ ਨਾ ਹੋਣਾ ਬਹੁਤ ਗੰਭੀਰ ਮਾਮਲਾ ਹੈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਸ....















