ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਚੋਣ ਲੜਣ ਦੀ ਖ਼ਬਰ ਇਕ ਵਾਰ ਫਿਰ ਤੋਂ ਜ਼ੋਰ ਪਕੜਦੀ ਜਾ ਰਹੀ ਹੈ। ਦਰਅਸਲ ਅਦਾਕਾਰਾ ਦੇ ਪਿਤਾ ਨੇ ਇਸ ਗੱਲ ਨੂੰ ਸੱਪਸ਼ਟ ਕਰ ਦਿੱਤਾ ਹੈ ਕਿ ਕੰਗਨਾ ਰਣੌਤ ਅੱਗੇ ਆਉਣ ਵਾਲੀ ਲੋਕ ਸਭਾ ਚੋਣ ਲੜੇਗੀ। ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਗੱਲ ਭਾਜਪਾ ਤੈਅ ਕਰੇਗੀ ਕਿ ਕੰਗਨਾ ਕਿਸ ਜਗ੍ਹਾਂ ਤੋਂ ਚੋਣ ਲੜੇਗੀ।

ਇਸ ਤੋਂ ਪਹਿਲਾ ਕੰਗਨਾ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੁੱਲੂ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਵੀ ਕੀਤੀ ਸੀ। ਸਿਆਸੀ ਚਰਚਾ ਦੀ ਗੱਲ ਕਰੀਏ ਤਾਂ ਬਾਜ਼ਾਰ ‘ਚ ਇਹ ਚਰਚਾ ਹੈ ਕਿ ਕੰਗਨਾ ਨੂੰ ਚੰਡੀਗੜ੍ਹ ਤੋਂ ਟਿਕਟ ਮਿਲ ਸਕਦੀ ਹੈ। ਕੁਝ ਮਹੀਨੇ ਪਹਿਲਾਂ ਕੰਗਨਾ ਰਣੌਤ ਨੇ ਗੁਜਰਾਤ ਦੇ ਦਵਾਰਕਾ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੇਕਰ ਭਗਵਾਨ ਦੀ ਕਿਰਪਾ ਰਹੀ ਤਾਂ ਉਹ ਜ਼ਰੂਰ ਚੋਣ ਲੜੇਗੀ।
Related posts:
ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ ਲੁਧਿਆਣਾ ਦੇ ਵਿਅਕਤੀ ਨੂੰ 3 ਸਾਲ ਦੀ ਕੈਦ, 10 ਹਜ਼ਾ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰਾਂ ਤੇ ਸਾਧੇ ਨਿਸ਼ਾਨੇ
Ranbir Kapoor 'ANIMAL': "ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ CP67 ਮੋਹਾਲੀ ਵਿਖੇ ਬਾਲੀਵੁੱਡ ਬਲਾਕਬਸਟਰ...
ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ: ਅੰਮ੍ਰਿਤਪਾਲ ਸਿੰਘ