ਪਟਿਆਲਾ: ਕਾਂਗਰਸ ਦੀ ਚੰਨੀ ਸਰਕਾਰ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਐੱਨ. ਡੀ. ਪੀ. ਐੱਸ ਐਕਟ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ SIT ਦਾ ਗਠਨ ਕੀਤਾ ਗਿਆ ਸੀ। ਅੱਜ ਬਿਕਰਮ ਸਿੰਘ ਮਜੀਠੀਆ SIT ਦੇ ਸਵਾਲਾ ਦਾ ਜਵਾਬ ਦੇਣ ਲਈ ਪਟਿਆਲਾ ਪਹੁੰਚੇ। SIT ਸਾਹਮਣੇ ਹਾਜ਼ਰ ਹੋਣ ਤੋਂ ਪਹਿਲਾ ਉਹ ਜਨਤਾ ਨਾਲ ਰੂਬਰੂ ਹੋਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਵੱਲੋਂ ਚੰਡੀਗੜ੍ਹ ਮੇਅਰ ਚੋਣਾਂ ਵਿਚ ਹੋਏ ਆਪ-ਕਾਂਗਰਸ ਗੱਠਜੋੜ ਤੇ ਹਮਲਾ ਬੋਲਦਿਆ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਕਾਂਗਰਸੀ ਲੀਡਰ ਦੁੱਧ ਦੇ ਧੁੱਲੇ ਲੱਗ ਰਹੇ ਹਨ। ਕਿ ਇਨ੍ਹਾਂ ਵੱਲੋਂ ਕੀਤੇ ਪਹਿਲੇ ਗੁਨਾਹਾ ਨੂੰ CM ਮਾਨ ਨੇ ਮਾਫ਼ ਕਰ ਦਿੱਤਾ?
ਫਗਵਾੜਾ ‘ਚ ਬੇਅਦਬੀ ਕਰਨ ਆਏ ਮੁਲਜ਼ਮ ਨੂੰ ਨਿਹੰਗ ਸਿੰਘ ਨੇ ਮੌਕੇ ਤੇ ਦਿੱਤੀ ਸਜ਼ਾ
ਮਜੀਠੀਆ ਨੇ ‘ਆਪ’ ਦੇ ਇਕ ਮੰਤਰੀ ਤੇ ਨਿਸ਼ਾਨਾ ਸਾਧਦੇ ਲਿਹਾ ਕਿ ” ਮੇਰੇ ਕੋਲ ਇਕ ਮੰਤਰੀ ਦੀ ਵੀਡੀਓ ਹੈ। ਇਸ ਵੀਡੀਓ ਬਾਰੇ ਉਸ ਮੰਤਰੀ ਨੂੰ ਵੀ ਪਤਾ ਹੈ ਤੇ CM ਭਗਵੰਤ ਮਾਨ ਨੂੰ ਵੀ। ਅਜਿਹੇ ਮੰਤਰੀ ਨੂੰ ਵੀ 26 ਜਨਵਰੀ ਵਾਲੇ ਦਿਨ ਝੰਡਾ ਨਹੀਂ ਲਹਿਰਾਉਣਾ ਚਾਹੀਦਾ। ਦੱਸਣਯੋਗ ਹੈ ਕਿ ਪਹਿਲਾ ਇਸ ਕੇਸ ਦੀ ਬਾਰੇ ਏ. ਡੀ. ਜੀ. ਪੀ. ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾਮੁਕਤੀ ਉਪਰੰਤ ਨਵੀਂ ਬਣੀ ਸਿੱਟ ਕੋਲ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਹੈ। ਹੁਣ ਮਜੀਠੀਆ ਨਵੇਂ ਐੱਸ. ਆਈ. ਟੀ. ਮੁਖੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅੱਗੇ ਪੇਸ਼ ਹੋਏ ਹਨ।