Asia Cup 2023: ਭਾਰਤ ਨੇ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਰੱਖਿਆ ਟੀਚਾ

Asia Cup 2023:  ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਏਸ਼ੀਆ ਕੱਪ ਵਿਚ ਪਹਿਲਾ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਸਾਹਮਣੇ 357 ਦੌੜਾਂ ਦਾ ਟੀਚਾ ਰੱਖਿਆ ਹੈ। ਇਹ ਮੈਚ ਬੀਤੇ ਦਿਨ ਸ਼ੁਰੂ ਹੋਇਆ ਸੀ ਪਰ ਮੀਂਹ ਕਾਰਨ ਮੈਚ ਅੱਜ ਦੁਬਾਰਾ ਤੋਂ ਸ਼ੁਰੂ ਹੋਇਆ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 50-50 ਦੌੜਾਂ ਬਣਾਇਆ। ਉਥੇ ਹੀ ਦੂਜੇ ਪਾਸੇ ਵਿਰਾਟ ਕੋਹਲੀ ਅਤੇ ਕੇ.ਐਲ.ਰਾਹੁਲ ਨੇ ਆਪਣਾ-ਆਪਣਾ ਸੈਂਕੜਾਂ ਜੜੀਆਂ। ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਉਸ ਨੇ ਵਨਡੇ ਕ੍ਰਿਕਟ ‘ਚ ਆਪਣੀਆਂ 13 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਵਿਰਾਟ ਕੋਹਲੀ ਨੇ ਇਸ ਮਾਮਲੇ ‘ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 77ਵਾਂ ਸੈਂਕੜਾ ਵੀ ਲਗਾਇਆ ਹੈ।

Dismiss SHO ਬਾਰੇ ਇਕ ਹੋਰ ਵੱਡਾ ਖੁਲਾਸਾ,ਮਜੀਠੀਏ ਤੋਂ ਕਿਵੇਂ ਹੋਇਆ ਵੱਡਾ ਧੋਖਾ,ਹੁਣ ਕਿੱਥੇ ਸੁੱਤੀ ਪਈ ਸਰਕਾਰ?

ਵਿਰਾਟ ਕੋਹਲੀ ਨੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਪਾਕਿਸਤਾਨ ਖਿਲਾਫ 84 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 2 ਛੱਕੇ ਲਗਾਏ। ਵਿਰਾਟ ਕੋਹਲੀ ਨੇ ਕੇਐੱਲ ਰਾਹੁਲ ਨਾਲ ਮਿਲ ਕੇ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧੱਕ ਦਿੱਤਾ।

 

See also  ਰਾਹੁਲ ਗਾਂਧੀ ਪਹੁੰਚੇ ਸ੍ਰੀ ਦਰਬਾਰ ਸਾਹਿਬ,ਅੱਜ ਕਰਨਗੇ ਲੰਗਰ ਦੀ ਸੇਵਾ