Amritsar News: ਨਿਹੰਗਾ ਸਿੰਘਾਂ ਨੇ ਮੌਕੇ ਤੇ ਫੜ ਲਈਆਂ ਜਿਸਮ-ਫਿਰੋਸ਼ੀ ਕਰਨ ਵਾਲੀ ਕੁੜੀਆਂ, ਮੌਕੇ ‘ਤੇ ਕੀ ਵਰਤਿਆ ਭਾਣਾ, ਪੜ੍ਹੋ ਪੂਰੀ ਖ਼ਬਰ

Amritsar News: ਅੰਮ੍ਰਿਤਸਰ ਦੀ ਇਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿਚ ਕੁੜੀ ਜਿਸਮ-ਫਿਰੋਸ਼ੀ ਦਾ ਧੰਦਾ ਕਰਦੀ ਸੀ ‘ਤੇ ਮੌਕੇ ਨਿਹੰਗ ਸਿੰਘਾਂ ਪਹੁੰਚ ਜਾਂਦੇ ਹਨ ਤੇ ਲੜਕੀ ਤੋਂ ਮਾਫੀ ਮੰਗਵਾਈ ਜਾਂਦੀ ਹੈ ਤੇ ਉਸ ਤੋਂ ਲਿਖਤੀ ਤੌਰ ‘ਤੇ ਇਹ ਵੀ ਕਿਹਾ ਕਿ ਉਹ ਅਜਿਹਾ ਕੰਮ ਦੁਬਾਰਾ ਨਹੀਂ ਕਰਨਗੇ। ਨਿਹੰਗ ਸਿੰਘ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਨੇੜੇ ਕਈ ਹੋਟਲਾਂ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਕਾਰਨ ਅੱਜ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਨੂੰ ਫੜਿਆ ਗਿਆ ਜਿਨ੍ਹਾਂ ਨੇ ਮੁਆਫ਼ੀ ਮੰਗ ਲਈ ਤੇ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਗਰੀਬੀ ਤੋਂ ਅਮੀਰੀ ਤੱਕ ਦਾ ਸਫ਼ਰ, ਸੁਖਜਿੰਦਰ ਲੋਪੋਂ ਦੀ ਖੂਬਸੂਰਤ ਕਹਾਣੀ, ਸੁਣੋਂ ਕਿਵੇਂ ਬਣਾਇਆ ਸੀ ਲੋਪੋਂ ਨੇ ਚੈਨਲ

ਵਾਇਰਲ ਵੀਡੀਓ ਮੁਤਾਬਕ ਨਿਹੰਗਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਲੜਕੀ ਨੂੰ ਹਰਿਮੰਦਰ ਸਾਹਿਬ ਨੇੜਿਆਂ ਫੜ ਕੇ ਥੱਪੜ ਵੀ ਮਾਰੇ। ਲੜਕੀ ਨਾਬਾਲਗ ਲੱਗ ਰਹੀ ਹੈ ਤੇ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਉਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਲੜਕੀ ਨੇ ਖੁਦ ਮੰਨਿਆ ਕਿ ਉਹ ਦੇਹ ਵਪਾਰ ਦਾ ਧੰਦਾ ਕਰਦੀ ਹੈ।

See also  CM ਮਾਨ ਨੇ ਫਿਰ ਲਿੱਖੀ ਗਵਰਨਰ ਨੂੰ ਚਿੱਠੀ, ਮੰਗੇ ਕਰੋੜਾਂ ਰੁਪਏ