ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਦੇ ਗੱਠਜੋੜ ਦਾ ਬਾਜ਼ਾਰ ਗਰਮ ਹੈ। ਜਿਥੇ ਇਕ ਪਾਸੇ ਗਠਜੋੜ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਅਰਵਿੰਦ ਕੇਜਰੀਵਾਲ ਜੀ ਨੇ ਇਮਾਨਦਾਰੀ ਅਤੇ ਪਾਰਦਰਸ਼ ਰਾਜਨੀਤੀ ਦਾ ਜੋ ਦੀਵਾ ਜਲਾਇਆ ਹੈ, ਉਸ ਤੋਂ ਜੋਤੀ ਲੈ ਕੇ ਅਸੀਂ ਪੰਜਾਬ ਵਿਚ ਵੀ ਰੌਸ਼ਨੀ ਕਰ ਰਹੇ ਹਾਂ ਤਾਂ ਹੀ ਪੰਜਾਬ ਹੀਰੋ ਬਣੇਗਾ। ਇਸ ਵਾਰ 13-0..ਇਨਕਲਾਬ ਜਿੰਦਾਬਾਦ।”
अरविंद केजरीवाल जी आप जी ने देश में ईमानदार और पारदर्शिता की राजनीति का जो दीपक जलाया है उससे ज्योति लेकर पंजाब में उजाला कर रहे हैं..तभी तो पंजाब बनेगा हीरो
इस बार 13-0 ..इनक़लाब ज़िंदाबाद https://t.co/X8ZTtwdqU9— Bhagwant Mann (@BhagwantMann) January 13, 2024
CM ਮਾਨ ਦੇ ਟਵੀਟ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੰਜਾਬ ‘ਚ ‘ਆਪ’ ਤੇ ਕਾਂਗਰਸ ਦਾ ਗੱਠਜੋੜ ਹੱਲੇ ਸੰਭਵ ਨਹੀਂ ਹੈ। ਓਧਰ ਕਾਂਗਰਸ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਹੈ ਕਿ ਕਾਂਗਰਸ ਆਪ ਨਾਲ ਗਠਜੋੜ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਆਪਣੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ। ਅੱਜ ਕਾਂਗਰਸ ਨੇ ਚੰਡੀਗੜ੍ਹ ‘ਚ ਹੋਣ ਵਾਲੇ ਮੇਅਰ ਦੀਆਂ ਚੋਣਾਂ ਲਈ ਵੀ ‘ਆਪ’-ਕਾਂਗਰਸ ਦੇ ਗੱਠਜੋੜ ਤੇ ਕੋਈ ਸਹਿਮਤੀ ਨਹੀਂ ਬਣੀ ਹੈ। ਕਾਂਗਰਸ ਵੱਲੋਂ ਚੰਡੀਗੜ੍ਹ ਦੇ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਦਾ ਨਾਂ ਵੀ ਘੋਸ਼ਿਤ ਕਰ ਦਿੱਤਾ ਹੈ।